1 ਰਾਜਿਆਂ 7

ਇਹ ਸਾਰੀਆਂ ਇਮਾਰਤਾਂ ਬਾਹਰ ਤੋਂ ਵੱਡੇ ਵਿਹੜੇ ਤੱਕ ਅਤੇ ਨੀਂਹ ਤੋਂ ਲੈ ਕੇ ਖੰਭਾਂ ਤੱਕ ਉੱਚੇ-ਉੱਚੇ ਬਹੁਮੁੱਲੇ ਪੱਥਰ ਦੇ ਟੋਟਿਆਂ ਨਾਲ ਬਣੀਆਂ ਹੋਈਆਂ ਸਨ ਜੋ ਆਕਾਰ ਵਿੱਚ ਕੱਟੀਆਂ ਗਈਆਂ ਸਨ ਅਤੇ ਉਹਨਾਂ ਦੇ ਅੰਦਰਲੇ ਅਤੇ ਬਾਹਰਲੇ ਮੂੰਹਾਂ ਉੱਤੇ ਮੁਲਾਇਮ ਸਨ।

1 Kings 7:9 (UKJV) All these were of costly stones, according to the measures of hewed stones, sawed with saws, within and without, even from the foundation unto the coping, and so on the outside toward the great court.

7ਉਸ ਨੇ ਸਿੰਘਾਸਣ ਦਾ ਹਾਲ ਅਰਥਾਤ ਨਿਆਂ ਦਾ ਹਾਲ ਬਣਾਇਆ ਜਿੱਥੇ ਉਸ ਨੇ ਨਿਆਂ ਕਰਨਾ ਸੀ ਅਤੇ ਉਸ ਨੂੰ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਨਾਲ ਢੱਕ ਦਿੱਤਾ।

8ਅਤੇ ਉਹ ਮਹਿਲ ਜਿਸ ਵਿੱਚ ਉਸ ਨੇ ਰਹਿਣਾ ਸੀ, ਉਸ ਤੋਂ ਪਿੱਛੇ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦਾ ਸੀ। ਸ਼ਲੋਮੋਨ ਨੇ ਫ਼ਿਰਾਊਨ ਦੀ ਧੀ ਲਈ ਵੀ ਇੱਕ ਮਹਿਲ ਬਣਾਇਆ ਸੀ, ਜਿਸ ਨਾਲ ਉਸਨੇ ਵਿਆਹ ਕੀਤਾ ਸੀ।

9ਇਹ ਸਾਰੀਆਂ ਇਮਾਰਤਾਂ ਬਾਹਰ ਤੋਂ ਵੱਡੇ ਵਿਹੜੇ ਤੱਕ ਅਤੇ ਨੀਂਹ ਤੋਂ ਲੈ ਕੇ ਖੰਭਾਂ ਤੱਕ ਉੱਚੇ-ਉੱਚੇ ਬਹੁਮੁੱਲੇ ਪੱਥਰ ਦੇ ਟੋਟਿਆਂ ਨਾਲ ਬਣੀਆਂ ਹੋਈਆਂ ਸਨ ਜੋ ਆਕਾਰ ਵਿੱਚ ਕੱਟੀਆਂ ਗਈਆਂ ਸਨ ਅਤੇ ਉਹਨਾਂ ਦੇ ਅੰਦਰਲੇ ਅਤੇ ਬਾਹਰਲੇ ਮੂੰਹਾਂ ਉੱਤੇ ਮੁਲਾਇਮ ਸਨ।

10ਨੀਂਹ ਬਹੁਮੁੱਲੇ ਪੱਥਰਾਂ ਦੇ ਵੱਡੇ-ਵੱਡੇ ਪੱਥਰਾਂ ਨਾਲ ਰੱਖੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਦਸ ਹੱਥ ਅਤੇ ਕੁਝ ਅੱਠ ਹੱਥ ਸਨ,

11ਉੱਪਰ ਉੱਚੇ ਪੱਧਰ ਦੇ ਬਹੁਮੁੱਲੇ ਪੱਥਰ, ਆਕਾਰ ਵਿੱਚ ਕੱਟੇ ਹੋਏ ਅਤੇ ਦਿਆਰ ਦੇ ਸ਼ਤੀਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.