43ਉਹ ਦਸ ਕੁਰੀਆਂ ਅਤੇ ਉਹਨਾਂ ਕੁਰਸੀਆਂ ਦੀਆਂ ਦਸ ਹੌਦੀਆਂ।
44ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲਦ;
45ਬਰਤਨ, ਬੇਲਚੇ ਅਤੇ ਛਿੜਕਣ ਵਾਲੇ ਕਟੋਰੇ। ਇਹ ਸਾਰੀਆਂ ਵਸਤੂਆਂ ਜੋ ਹੂਰਾਮ ਨੇ ਸ਼ਲੋਮੋਨ ਰਾਜਾ ਲਈ ਯਾਹਵੇਹ ਦੇ ਭਵਨ ਲਈ ਬਣਾਈਆਂ ਸਨ, ਸਾਫ਼ ਕੀਤੇ ਹੋਏ ਪਿੱਤਲ ਦੀਆਂ ਸਨ।
46ਰਾਜੇ ਨੇ ਉਹਨਾਂ ਨੂੰ ਯਰਦਨ ਦੇ ਮੈਦਾਨ ਵਿੱਚ ਸੁੱਕੋਥ ਅਤੇ ਜ਼ਰਥਾਨ ਦੇ ਵਿਚਕਾਰ ਮਿੱਟੀ ਦੇ ਸਾਂਚੇ ਵਿੱਚ ਸੁੱਟਿਆ।
47ਸ਼ਲੋਮੋਨ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਬਿਨਾਂ ਤੋਲ ਦੇ ਛੱਡ ਦਿੱਤਾ ਕਿਉਂ ਜੋ ਬਹੁਤ ਸਾਰੀਆਂ ਸਨ। ਕਾਂਸੀ ਦਾ ਭਾਰ ਨਿਰਧਾਰਤ ਨਹੀਂ ਕੀਤਾ ਗਿਆ ਸੀ।