45ਬਰਤਨ, ਬੇਲਚੇ ਅਤੇ ਛਿੜਕਣ ਵਾਲੇ ਕਟੋਰੇ। ਇਹ ਸਾਰੀਆਂ ਵਸਤੂਆਂ ਜੋ ਹੂਰਾਮ ਨੇ ਸ਼ਲੋਮੋਨ ਰਾਜਾ ਲਈ ਯਾਹਵੇਹ ਦੇ ਭਵਨ ਲਈ ਬਣਾਈਆਂ ਸਨ, ਸਾਫ਼ ਕੀਤੇ ਹੋਏ ਪਿੱਤਲ ਦੀਆਂ ਸਨ।
46ਰਾਜੇ ਨੇ ਉਹਨਾਂ ਨੂੰ ਯਰਦਨ ਦੇ ਮੈਦਾਨ ਵਿੱਚ ਸੁੱਕੋਥ ਅਤੇ ਜ਼ਰਥਾਨ ਦੇ ਵਿਚਕਾਰ ਮਿੱਟੀ ਦੇ ਸਾਂਚੇ ਵਿੱਚ ਸੁੱਟਿਆ।
47ਸ਼ਲੋਮੋਨ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਬਿਨਾਂ ਤੋਲ ਦੇ ਛੱਡ ਦਿੱਤਾ ਕਿਉਂ ਜੋ ਬਹੁਤ ਸਾਰੀਆਂ ਸਨ। ਕਾਂਸੀ ਦਾ ਭਾਰ ਨਿਰਧਾਰਤ ਨਹੀਂ ਕੀਤਾ ਗਿਆ ਸੀ।
48ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਯਾਹਵੇਹ ਦੇ ਭਵਨ ਵਿੱਚ ਸਨ: ਸੋਨੇ ਦੀ ਜਗਵੇਦੀ; ਸੋਨੇ ਦੀ ਮੇਜ਼ ਜਿਸ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;
49ਸ਼ੁੱਧ ਸੋਨੇ ਦੇ ਸ਼ਮਾਦਾਨ (ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ, ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ), ਸੋਨੇ ਦੇ ਫੁੱਲਾਂ ਦਾ ਕੰਮ ਅਤੇ ਦੀਵੇ ਅਤੇ ਚਿਮਟੇ;