1 ਰਾਜਿਆਂ 7

ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਯਾਹਵੇਹ ਦੇ ਭਵਨ ਵਿੱਚ ਸਨ: ਸੋਨੇ ਦੀ ਜਗਵੇਦੀ; ਸੋਨੇ ਦੀ ਮੇਜ਼ ਜਿਸ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;

1 Kings 7:48 (UKJV) And Solomon made all the vessels that pertained unto the house of the LORD: the altar of gold, and the table of gold, whereupon the showbread was,

46ਰਾਜੇ ਨੇ ਉਹਨਾਂ ਨੂੰ ਯਰਦਨ ਦੇ ਮੈਦਾਨ ਵਿੱਚ ਸੁੱਕੋਥ ਅਤੇ ਜ਼ਰਥਾਨ ਦੇ ਵਿਚਕਾਰ ਮਿੱਟੀ ਦੇ ਸਾਂਚੇ ਵਿੱਚ ਸੁੱਟਿਆ।

47ਸ਼ਲੋਮੋਨ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਬਿਨਾਂ ਤੋਲ ਦੇ ਛੱਡ ਦਿੱਤਾ ਕਿਉਂ ਜੋ ਬਹੁਤ ਸਾਰੀਆਂ ਸਨ। ਕਾਂਸੀ ਦਾ ਭਾਰ ਨਿਰਧਾਰਤ ਨਹੀਂ ਕੀਤਾ ਗਿਆ ਸੀ।

48ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਯਾਹਵੇਹ ਦੇ ਭਵਨ ਵਿੱਚ ਸਨ: ਸੋਨੇ ਦੀ ਜਗਵੇਦੀ; ਸੋਨੇ ਦੀ ਮੇਜ਼ ਜਿਸ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;

49ਸ਼ੁੱਧ ਸੋਨੇ ਦੇ ਸ਼ਮਾਦਾਨ (ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ, ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ), ਸੋਨੇ ਦੇ ਫੁੱਲਾਂ ਦਾ ਕੰਮ ਅਤੇ ਦੀਵੇ ਅਤੇ ਚਿਮਟੇ;

50ਸ਼ੁੱਧ ਸੋਨੇ ਦੇ ਭਾਂਡੇ, ਬਾਟੇ, ਗੁਲਤਰਾਸ਼, ਦੇ ਟੁਕੜੇ, ਛਿੜਕਣ ਵਾਲੇ ਕਟੋਰੇ, ਪਕਵਾਨ ਅਤੇ ਧੂਪਦਾਨ; ਅਤੇ ਅੰਦਰਲੇ ਕਮਰੇ, ਅੱਤ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਲਈ ਅਤੇ ਹੈਕਲ ਦੇ ਮੁੱਖ ਹਾਲ ਦੇ ਦਰਵਾਜ਼ਿਆਂ ਲਈ ਸੋਨੇ ਦੀਆਂ ਚੀਥੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.