1 ਰਾਜਿਆਂ 8

ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ,

1 Kings 8:38 (UKJV) What prayer and supplication whatsoever be made by any man, or by all your people Israel, which shall know every man the plague of his own heart, and spread forth his hands toward this house:

36ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀ। ਤੂੰ ਉਹਨਾਂ ਨੂੰ ਜੀਉਣ ਦਾ ਸਹੀ ਰਾਹ ਸਿਖਾਵੀਂ ਜਿਸ ਤੇ ਉਹ ਚੱਲ ਸਕਣ, ਅਤੇ ਉਸ ਧਰਤੀ ਉੱਤੇ ਜਿਹੜੀ ਤੂੰ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦਿੱਤੀ ਸੀ ਮੀਹ ਵਰਾਈਂ।

37“ਜਦੋਂ ਦੇਸ਼ ਉੱਤੇ ਕਾਲ ਜਾਂ ਬਵਾ ਆ ਜਾਵੇ ਜਾਂ ਝੁਲਸ ਜਾਂ ਉੱਲੀ ਟਿੱਡੀਆਂ ਜਾਂ ਸੁੰਡੀਆਂ ਜਾਂ ਜਦੋਂ ਕੋਈ ਦੁਸ਼ਮਣ ਉਹਨਾਂ ਦੇ ਕਿਸੇ ਸ਼ਹਿਰ ਵਿੱਚ ਉਹਨਾਂ ਨੂੰ ਘੇਰ ਲੈਂਦਾ ਹੈ, ਭਾਵੇਂ ਕੋਈ ਵੀ ਆਫ਼ਤ ਜਾਂ ਬਿਮਾਰੀ ਆਵੇ,

38ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ,

39ਤਾਂ ਆਪਣੇ ਨਿਵਾਸ ਸਥਾਨ ਸਵਰਗ ਤੋਂ ਸੁਣ, ਮਾਫ਼ ਕਰ ਅਤੇ ਕੰਮ ਕਰੀ; ਹਰ ਕਿਸੇ ਨਾਲ ਉਸੇ ਤਰ੍ਹਾਂ ਵਰਤਾਓ ਕਰੀ ਜਿਵੇਂ ਉਹ ਕਰਦੇ ਹਨ, ਕਿਉਂਕਿ ਤੂੰ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੈ (ਕਿਉਂਕਿ ਤੂੰ ਹਰ ਮਨੁੱਖ ਦੇ ਦਿਲ ਨੂੰ ਜਾਣਦਾ ਹੈ),

40ਤਾਂ ਜੋ ਉਹ ਤੇਰੇ ਤੋਂ ਡਰਦੇ ਰਹਿਣ ਜਦੋਂ ਤੱਕ ਉਹ ਉਸ ਦੇਸ਼ ਵਿੱਚ ਰਹਿਣ ਜੋ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.