37“ਜਦੋਂ ਦੇਸ਼ ਉੱਤੇ ਕਾਲ ਜਾਂ ਬਵਾ ਆ ਜਾਵੇ ਜਾਂ ਝੁਲਸ ਜਾਂ ਉੱਲੀ ਟਿੱਡੀਆਂ ਜਾਂ ਸੁੰਡੀਆਂ ਜਾਂ ਜਦੋਂ ਕੋਈ ਦੁਸ਼ਮਣ ਉਹਨਾਂ ਦੇ ਕਿਸੇ ਸ਼ਹਿਰ ਵਿੱਚ ਉਹਨਾਂ ਨੂੰ ਘੇਰ ਲੈਂਦਾ ਹੈ, ਭਾਵੇਂ ਕੋਈ ਵੀ ਆਫ਼ਤ ਜਾਂ ਬਿਮਾਰੀ ਆਵੇ,
38ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ ਜੋ ਆਪਣੇ ਹੀ ਮਨ ਦਾ ਕਸ਼ਟ ਜਾਣੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ,
39ਤਾਂ ਆਪਣੇ ਨਿਵਾਸ ਸਥਾਨ ਸਵਰਗ ਤੋਂ ਸੁਣ, ਮਾਫ਼ ਕਰ ਅਤੇ ਕੰਮ ਕਰੀ; ਹਰ ਕਿਸੇ ਨਾਲ ਉਸੇ ਤਰ੍ਹਾਂ ਵਰਤਾਓ ਕਰੀ ਜਿਵੇਂ ਉਹ ਕਰਦੇ ਹਨ, ਕਿਉਂਕਿ ਤੂੰ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੈ (ਕਿਉਂਕਿ ਤੂੰ ਹਰ ਮਨੁੱਖ ਦੇ ਦਿਲ ਨੂੰ ਜਾਣਦਾ ਹੈ),
40ਤਾਂ ਜੋ ਉਹ ਤੇਰੇ ਤੋਂ ਡਰਦੇ ਰਹਿਣ ਜਦੋਂ ਤੱਕ ਉਹ ਉਸ ਦੇਸ਼ ਵਿੱਚ ਰਹਿਣ ਜੋ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤਾ ਹੈ।
41“ਜਦੋਂ ਉਹ ਪਰਦੇਸੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਤੇਰੇ ਮਹਾਨ ਨਾਮ ਦੇ ਕਾਰਨ ਦੂਰ ਦੇਸ਼ ਤੋਂ ਆਇਆ ਹੈ,