1 ਰਾਜਿਆਂ 8

“ਯਾਹਵੇਹ ਮੁਬਾਰਕ ਹੋਵੇ, ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੋਸ਼ੇਹ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ।

1 Kings 8:56 (UKJV) Blessed be the LORD, that has given rest unto his people Israel, according to all that he promised: there has not failed one word of all his good promise, which he promised by the hand of Moses his servant.

54ਜਦੋਂ ਸ਼ਲੋਮੋਨ ਨੇ ਇਹ ਸਾਰੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਯਾਹਵੇਹ ਦੇ ਅੱਗੇ ਪੂਰੀਆਂ ਕਰ ਲਈਆਂ, ਤਾਂ ਉਹ ਯਾਹਵੇਹ ਦੀ ਜਗਵੇਦੀ ਦੇ ਅੱਗਿਓਂ ਉੱਠਿਆ, ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਅਕਾਸ਼ ਵੱਲ ਅੱਡ ਕੇ ਬੈਠਾ ਸੀ।

55ਉਸ ਨੇ ਖੜ੍ਹਾ ਹੋ ਕੇ ਇਸਰਾਏਲ ਦੀ ਸਾਰੀ ਸਭਾ ਨੂੰ ਉੱਚੀ ਆਵਾਜ਼ ਵਿੱਚ ਅਸੀਸ ਦਿੱਤੀ:

56“ਯਾਹਵੇਹ ਮੁਬਾਰਕ ਹੋਵੇ, ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੋਸ਼ੇਹ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ।

57ਸਾਡਾ ਪਰਮੇਸ਼ਵਰ ਸਾਡੇ ਨਾਲ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ। ਉਹ ਸਾਨੂੰ ਕਦੇ ਨਾ ਛੱਡੇ ਅਤੇ ਨਾ ਹੀ ਸਾਨੂੰ ਕਦੇ ਤਿਆਗੇ।

58ਉਹ ਸਾਡੇ ਮਨਾਂ ਨੂੰ ਉਸ ਵੱਲ ਮੋੜ ਦੇਵੇ, ਉਹ ਦੀ ਆਗਿਆਕਾਰੀ ਵਿੱਚ ਚੱਲੀਏ ਅਤੇ ਉਹਨਾਂ ਹੁਕਮਾਂ, ਫ਼ਰਮਾਨਾਂ ਅਤੇ ਬਿਧੀਆਂ ਦੀ ਪਾਲਨਾ ਕਰੀਏ ਜੋ ਉਸ ਨੇ ਸਾਡੇ ਪੁਰਖਿਆਂ ਨੂੰ ਦਿੱਤੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.