8ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਧਿੱਤਕਾਰ ਦੇਵੇਗਾ ਅਤੇ ਉਹ ਆਖਣਗੇ, ‘ਯਾਹਵੇਹ ਨੇ ਇਸ ਧਰਤੀ ਨਾਲ ਅਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ?’
9ਤਾਂ ਲੋਕ ਜਵਾਬ ਦੇਣਗੇ, ‘ਕਿਉਂਕਿ ਉਹਨਾਂ ਨੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ, ਜਿਹੜਾ ਉਹਨਾਂ ਦੇ ਪਿਉ ਦਾਦਿਆਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢ ਲਿਆਇਆ, ਅਤੇ ਉਹ ਓਪਰੇ ਦੇਵਤਿਆਂ ਦੇ ਮਗਰ ਲੱਗ ਗਏ ਅਤੇ ਉਹਨਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਇਸ ਲਈ ਯਾਹਵੇਹ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।’ ”
10ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਇਹ ਦੋਵੇਂ ਥਾਂ ਅਰਥਾਤ ਯਾਹਵੇਹ ਦਾ ਭਵਨ ਪਾਤਸ਼ਾਹ ਦਾ ਮਹਿਲ ਬਣਾਇਆ,
11ਰਾਜਾ ਸ਼ਲੋਮੋਨ ਨੇ ਗਲੀਲ ਵਿੱਚ ਵੀਹ ਕਸਬੇ ਹੀਰਾਮ ਦੇ ਰਾਜੇ ਨੂੰ ਦਿੱਤੇ। ਕਿਉਂਕਿ ਜੋ ਸੂਰ ਦੇ ਰਾਜਾ ਹੀਰਾਮ ਨੇ ਉਸ ਨੂੰ ਦਿਆਰ, ਚੀਲ ਅਤੇ ਸੋਨਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ।
12ਪਰ ਜਦੋਂ ਹੀਰਾਮ ਸੂਰ ਤੋਂ ਉਹਨਾਂ ਨਗਰਾਂ ਨੂੰ ਵੇਖਣ ਲਈ ਗਿਆ ਜਿਹੜੇ ਸ਼ਲੋਮੋਨ ਨੇ ਉਸ ਨੂੰ ਦਿੱਤੇ ਸਨ ਤਾਂ ਉਹ ਉਹਨਾਂ ਤੋਂ ਪ੍ਰਸੰਨ ਨਾ ਹੋਇਆ।