1 ਪਤਰਸ 2

ਹੁਣ ਜਦੋਂ ਤੁਸੀਂ ਸੁਆਦ ਚੱਖਿਆ ਅਤੇ ਵੇਖਿਆ ਹੈ ਕਿ ਪ੍ਰਭੂ ਭਲਾ ਹੈ।

1 Peter 2:3 (UKJV) If so be all of you have tasted that the Lord is gracious.

1ਇਸ ਲਈ, ਤੁਸੀਂ ਆਪਣੇ ਆਪ ਵਿੱਚੋਂ ਸਾਰੀ ਈਰਖਾ ਅਤੇ ਸਾਰੀ ਮੱਕਾਰੀ, ਪਖੰਡ ਅਤੇ ਹਰ ਕਿਸਮ ਦੀ ਨਿੰਦਿਆ ਨੂੰ ਛੱਡ ਦਿਓ।

2ਨਵ-ਜੰਮੇ ਬੱਚਿਆਂ ਦੀ ਤਰ੍ਹਾਂ, ਸ਼ੁੱਧ ਆਤਮਿਕ ਦੁੱਧ ਦੀ ਪਿਆਸ ਰੱਖਿਆ ਕਰੋ, ਤਾਂ ਜੋ ਇਸ ਦੁਆਰਾ ਤੁਸੀਂ ਆਪਣੀ ਮੁਕਤੀ ਵਿੱਚ ਵੱਧਦੇ ਜਾ ਸਕੋ,

3ਹੁਣ ਜਦੋਂ ਤੁਸੀਂ ਸੁਆਦ ਚੱਖਿਆ ਅਤੇ ਵੇਖਿਆ ਹੈ ਕਿ ਪ੍ਰਭੂ ਭਲਾ ਹੈ।

4ਜਿਹੜਾ ਜਿਉਂਦਾ ਪੱਥਰ ਮਨੁੱਖਾਂ ਦੁਆਰਾ ਰੱਦ ਦਿੱਤਾ ਗਿਆ ਪਰ ਪਰਮੇਸ਼ਵਰ ਦੁਆਰਾ ਚੁਣਿਆ ਹੋਇਆ ਅਤੇ ਉਸ ਲਈ ਕੀਮਤੀ ਹੈ।

5ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ, ਇੱਕ ਆਤਮਿਕ ਘਰ ਬਣਦੇ ਜਾਂਦੇ ਹੋ, ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸ਼ੂ ਮਸੀਹ ਦੇ ਦੁਆਰਾ ਪਰਮੇਸ਼ਵਰ ਨੂੰ ਚੰਗੇ ਲੱਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.