1 ਪਤਰਸ 2

ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ, ਇੱਕ ਆਤਮਿਕ ਘਰ ਬਣਦੇ ਜਾਂਦੇ ਹੋ, ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸ਼ੂ ਮਸੀਹ ਦੇ ਦੁਆਰਾ ਪਰਮੇਸ਼ਵਰ ਨੂੰ ਚੰਗੇ ਲੱਗਦੇ ਹਨ।

1 Peter 2:5 (UKJV) All of you also, as lively stones, are built up a spiritual house, an holy priesthood, to offer up spiritual sacrifices, acceptable to God by Jesus Christ.

3ਹੁਣ ਜਦੋਂ ਤੁਸੀਂ ਸੁਆਦ ਚੱਖਿਆ ਅਤੇ ਵੇਖਿਆ ਹੈ ਕਿ ਪ੍ਰਭੂ ਭਲਾ ਹੈ।

4ਜਿਹੜਾ ਜਿਉਂਦਾ ਪੱਥਰ ਮਨੁੱਖਾਂ ਦੁਆਰਾ ਰੱਦ ਦਿੱਤਾ ਗਿਆ ਪਰ ਪਰਮੇਸ਼ਵਰ ਦੁਆਰਾ ਚੁਣਿਆ ਹੋਇਆ ਅਤੇ ਉਸ ਲਈ ਕੀਮਤੀ ਹੈ।

5ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ, ਇੱਕ ਆਤਮਿਕ ਘਰ ਬਣਦੇ ਜਾਂਦੇ ਹੋ, ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸ਼ੂ ਮਸੀਹ ਦੇ ਦੁਆਰਾ ਪਰਮੇਸ਼ਵਰ ਨੂੰ ਚੰਗੇ ਲੱਗਦੇ ਹਨ।

6ਪਵਿੱਤਰ ਸ਼ਾਸਤਰ ਇਹ ਆਖਦਾ ਹੈ: “ਦੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ, ਇੱਕ ਚੁਣਿਆ ਅਤੇ ਕੀਮਤੀ ਖੂੰਜੇ ਦਾ ਪੱਥਰ, ਅਤੇ ਜਿਹੜਾ ਵੀ ਉਸ ਉੱਤੇ ਭਰੋਸਾ ਰੱਖਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ।”

7ਹੁਣ ਤੁਹਾਡੇ ਵਿਚੋਂ ਜਿਹੜੇ ਵਿਸ਼ਵਾਸ ਕਰਦੇ ਹਨ, ਉਹਨਾਂ ਲਈ ਇਹ ਪੱਥਰ ਕੀਮਤੀ ਹੈ। ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ, “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ, ਉਹੀ ਖੂੰਜੇ ਦਾ ਪੱਥਰ ਬਣ ਗਿਆ ਹੈ,”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.