24ਜਦ ਉਸ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿੱਲੋ ਆਟਾ ਅਤੇ ਦਾਖ਼ਰਸ ਦੀ ਇੱਕ ਮੇਸ਼ੇਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ੀਲੋਹ ਵਿੱਚ ਯਾਹਵੇਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ।
25ਜਦੋਂ ਬਲਦ ਦੀ ਬਲੀ ਚੜ੍ਹਾਈ ਗਈ ਤਾਂ ਉਹ ਲੜਕੇ ਨੂੰ ਏਲੀ ਕੋਲ ਲੈ ਆਏ।
26ਅਤੇ ਉਸ ਨੇ ਉਸ ਨੂੰ ਕਿਹਾ, “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਤੇਰੇ ਜੀਵਨ ਦੀ ਸਹੁੰ, ਮੈਂ ਉਹ ਔਰਤ ਹਾਂ ਜੋ ਇੱਥੇ ਤੁਹਾਡੇ ਕੋਲ ਖੜ੍ਹੀ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਸੀ।
27ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ, ਅਤੇ ਯਾਹਵੇਹ ਨੇ ਮੈਨੂੰ ਉਹ ਦਿੱਤਾ ਜੋ ਮੈਂ ਇਸ ਤੋਂ ਮੰਗਿਆ ਸੀ।
28ਇਸ ਲਈ ਹੁਣ ਮੈਂ ਵੀ ਉਸਨੂੰ ਯਾਹਵੇਹ ਨੂੰ ਸੌਂਪ ਦਿੱਤਾ ਹੈ। ਜਦ ਤੱਕ ਇਹ ਜੀਉਂਦਾ ਰਹੇ, ਇਹ ਯਾਹਵੇਹ ਨੂੰ ਦਿੱਤਾ ਹੋਇਆ ਹੀ ਰਹੇ।” ਅਤੇ ਉਸ ਨੇ ਉੱਥੇ ਯਾਹਵੇਹ ਦੀ ਅਰਾਧਨਾ ਕੀਤੀ।