1 ਸ਼ਮੂਏਲ 10

ਤਦ ਸਮੂਏਲ ਨੇ ਜ਼ੈਤੂਨ ਦੇ ਤੇਲ ਦੀ ਇੱਕ ਕੁੱਪੀ ਲੈ ਕੇ ਸ਼ਾਊਲ ਦੇ ਸਿਰ ਉੱਤੇ ਡੋਲ੍ਹ ਦਿੱਤੀ ਅਤੇ ਉਸ ਨੂੰ ਚੁੰਮ ਕੇ ਆਖਿਆ, “ਕੀ ਯਾਹਵੇਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਸਦੀ ਵਿਰਾਸਤ ਦਾ ਅਧਿਕਾਰੀ ਬਣੇ?

1 Samuel 10:1 (UKJV) Then Samuel took a vial of oil, and poured it upon his head, and kissed him, and said, Is it not because the LORD has anointed you to be captain over his inheritance?

1ਤਦ ਸਮੂਏਲ ਨੇ ਜ਼ੈਤੂਨ ਦੇ ਤੇਲ ਦੀ ਇੱਕ ਕੁੱਪੀ ਲੈ ਕੇ ਸ਼ਾਊਲ ਦੇ ਸਿਰ ਉੱਤੇ ਡੋਲ੍ਹ ਦਿੱਤੀ ਅਤੇ ਉਸ ਨੂੰ ਚੁੰਮ ਕੇ ਆਖਿਆ, “ਕੀ ਯਾਹਵੇਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਸਦੀ ਵਿਰਾਸਤ ਦਾ ਅਧਿਕਾਰੀ ਬਣੇ?

2ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਬਿਨਯਾਮੀਨ ਦੀ ਹੱਦ ਉੱਤੇ ਸੇਲਸਾਹ ਵਿੱਚ, ਰਾਖ਼ੇਲ ਦੀ ਕਬਰ ਦੇ ਨੇੜੇ ਤੈਨੂੰ ਦੋ ਮਨੁੱਖ ਮਿਲਣਗੇ। ਉਹ ਤੈਨੂੰ ਆਖਣਗੇ, ‘ਜਿਨ੍ਹਾਂ ਗਧੀਆਂ ਨੂੰ ਤੁਸੀਂ ਲੱਭਣ ਲਈ ਗਏ ਸੀ, ਉਹ ਲੱਭ ਗਈਆਂ ਹਨ। ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫਿਕਰ ਹੋ ਕੇ ਤੁਹਾਡੇ ਲਈ ਚਿੰਤਾਂ ਕਰਦਾ ਹੈ। ਉਹ ਪੁੱਛ ਰਿਹਾ ਹੈ, “ਮੈਂ ਆਪਣੇ ਪੁੱਤਰ ਬਾਰੇ ਕੀ ਕਰਾਂ?” ’

3“ਫਿਰ ਤੂੰ ਉੱਥੋਂ ਲੰਘੇਗਾ ਅਤੇ ਤਾਬੋਰ ਦੇ ਬਲੂਤ ਦੇ ਰੁੱਖ ਹੇਠ ਪਹੁੰਚੇਗਾ। ਤਾਂ ਉੱਥੇ ਬੈਤਏਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰਨ ਲਈ ਜਾ ਰਹੇ ਤਿੰਨ੍ਹ ਮਨੁੱਖ ਉੱਥੇ ਤੁਹਾਨੂੰ ਮਿਲਣਗੇ। ਇੱਕ ਨੇ ਬੱਕਰੀਆਂ ਦੇ ਤਿੰਨ ਬੱਚੇ ਅਤੇ ਦੂਸਰੇ ਨੇ ਤਿੰਨ ਰੋਟੀਆਂ ਅਤੇ ਤੀਸਰੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.