1 ਸ਼ਮੂਏਲ 10

ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਬਿਨਯਾਮੀਨ ਦੀ ਹੱਦ ਉੱਤੇ ਸੇਲਸਾਹ ਵਿੱਚ, ਰਾਖ਼ੇਲ ਦੀ ਕਬਰ ਦੇ ਨੇੜੇ ਤੈਨੂੰ ਦੋ ਮਨੁੱਖ ਮਿਲਣਗੇ। ਉਹ ਤੈਨੂੰ ਆਖਣਗੇ, ‘ਜਿਨ੍ਹਾਂ ਗਧੀਆਂ ਨੂੰ ਤੁਸੀਂ ਲੱਭਣ ਲਈ ਗਏ ਸੀ, ਉਹ ਲੱਭ ਗਈਆਂ ਹਨ। ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫਿਕਰ ਹੋ ਕੇ ਤੁਹਾਡੇ ਲਈ ਚਿੰਤਾਂ ਕਰਦਾ ਹੈ। ਉਹ ਪੁੱਛ ਰਿਹਾ ਹੈ, “ਮੈਂ ਆਪਣੇ ਪੁੱਤਰ ਬਾਰੇ ਕੀ ਕਰਾਂ?” ’

1 Samuel 10:2 (UKJV) When you are departed from me to day, then you shall find two men by Rachel's tomb in the border of Benjamin at Zelzah; and they will say unto you, The asses which you went to seek are found: and, lo, your father has left the care of the asses, and sorrows for you, saying, What shall I do for my son?

1ਤਦ ਸਮੂਏਲ ਨੇ ਜ਼ੈਤੂਨ ਦੇ ਤੇਲ ਦੀ ਇੱਕ ਕੁੱਪੀ ਲੈ ਕੇ ਸ਼ਾਊਲ ਦੇ ਸਿਰ ਉੱਤੇ ਡੋਲ੍ਹ ਦਿੱਤੀ ਅਤੇ ਉਸ ਨੂੰ ਚੁੰਮ ਕੇ ਆਖਿਆ, “ਕੀ ਯਾਹਵੇਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਸਦੀ ਵਿਰਾਸਤ ਦਾ ਅਧਿਕਾਰੀ ਬਣੇ?

2ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਬਿਨਯਾਮੀਨ ਦੀ ਹੱਦ ਉੱਤੇ ਸੇਲਸਾਹ ਵਿੱਚ, ਰਾਖ਼ੇਲ ਦੀ ਕਬਰ ਦੇ ਨੇੜੇ ਤੈਨੂੰ ਦੋ ਮਨੁੱਖ ਮਿਲਣਗੇ। ਉਹ ਤੈਨੂੰ ਆਖਣਗੇ, ‘ਜਿਨ੍ਹਾਂ ਗਧੀਆਂ ਨੂੰ ਤੁਸੀਂ ਲੱਭਣ ਲਈ ਗਏ ਸੀ, ਉਹ ਲੱਭ ਗਈਆਂ ਹਨ। ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫਿਕਰ ਹੋ ਕੇ ਤੁਹਾਡੇ ਲਈ ਚਿੰਤਾਂ ਕਰਦਾ ਹੈ। ਉਹ ਪੁੱਛ ਰਿਹਾ ਹੈ, “ਮੈਂ ਆਪਣੇ ਪੁੱਤਰ ਬਾਰੇ ਕੀ ਕਰਾਂ?” ’

3“ਫਿਰ ਤੂੰ ਉੱਥੋਂ ਲੰਘੇਗਾ ਅਤੇ ਤਾਬੋਰ ਦੇ ਬਲੂਤ ਦੇ ਰੁੱਖ ਹੇਠ ਪਹੁੰਚੇਗਾ। ਤਾਂ ਉੱਥੇ ਬੈਤਏਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰਨ ਲਈ ਜਾ ਰਹੇ ਤਿੰਨ੍ਹ ਮਨੁੱਖ ਉੱਥੇ ਤੁਹਾਨੂੰ ਮਿਲਣਗੇ। ਇੱਕ ਨੇ ਬੱਕਰੀਆਂ ਦੇ ਤਿੰਨ ਬੱਚੇ ਅਤੇ ਦੂਸਰੇ ਨੇ ਤਿੰਨ ਰੋਟੀਆਂ ਅਤੇ ਤੀਸਰੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ

4ਉਹ ਤੈਨੂੰ ਸ਼ੁਭਕਾਮਨਾਵਾਂ ਦੇਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੂੰ ਉਹਨਾਂ ਕੋਲੋ ਲੈ ਲਵੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.