1ਤਦ ਅੰਮੋਨੀ ਨਾਹਾਸ਼ ਨੇ ਚੜ੍ਹਾਈ ਕਰਕੇ ਯਾਬੇਸ਼ ਗਿਲਆਦ ਨੂੰ ਘੇਰ ਲਿਆ ਅਤੇ ਯਾਬੇਸ਼ ਦੇ ਸਾਰੇ ਮਨੁੱਖਾਂ ਨੇ ਉਹ ਨੂੰ ਆਖਿਆ, “ਸਾਡੇ ਨਾਲ ਇੱਕ ਫੈਸਲਾ ਕਰ ਤਾਂ ਅਸੀਂ ਤੇਰੇ ਅਧੀਨ ਹੋਵਾਂਗੇ।”
2ਪਰ ਅੰਮੋਨੀ ਨਾਹਾਸ਼ ਨੇ ਉੱਤਰ ਦਿੱਤਾ, “ਮੈਂ ਤੁਹਾਡੇ ਨਾਲ ਇਸ ਗੱਲ ਉੱਤੇ ਫੈਸਲਾ ਕਰਾਂਗਾ ਕਿ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਜਿਸ ਨਾਲ ਮੈਂ ਸਾਰੇ ਇਸਰਾਏਲ ਦਾ ਅਪਮਾਨ ਕਰਾਂ।”
3ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ, “ਸਾਨੂੰ ਸੱਤ ਦਿਨਾਂ ਤੱਕ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜ ਸਕੀਏ। ਜੇਕਰ ਕੋਈ ਸਾਨੂੰ ਬਚਾਉਣ ਲਈ ਨਹੀਂ ਆਇਆ ਤਾਂ ਅਸੀਂ ਤੁਹਾਡੇ ਅੱਗੇ ਆਤਮ ਸਮਰਪਣ ਕਰ ਦੇਵਾਂਗੇ।”
4ਜਦੋਂ ਸੰਦੇਸ਼ਵਾਹਕ ਸ਼ਾਊਲ ਦੇ ਗਿਬਆਹ ਵਿੱਚ ਆਏ ਅਤੇ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਤਾਂ ਉਹ ਸਾਰੇ ਉੱਚੀ-ਉੱਚੀ ਰੋਣ ਲੱਗੇ।