4ਜਦੋਂ ਸੰਦੇਸ਼ਵਾਹਕ ਸ਼ਾਊਲ ਦੇ ਗਿਬਆਹ ਵਿੱਚ ਆਏ ਅਤੇ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਤਾਂ ਉਹ ਸਾਰੇ ਉੱਚੀ-ਉੱਚੀ ਰੋਣ ਲੱਗੇ।
5ਤਾਂ ਵੇਖੋਂ, ਸ਼ਾਊਲ ਪੈਲੀ ਵਿੱਚੋਂ ਬਲਦਾਂ ਦੇ ਮਗਰ ਆ ਰਿਹਾ ਸੀ ਅਤੇ ਉਸ ਨੇ ਕਿਹਾ, “ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ?” ਤਦ ਉਨ੍ਹਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ।
6ਜਦੋਂ ਸ਼ਾਊਲ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਪਰਮੇਸ਼ਵਰ ਦਾ ਆਤਮਾ ਜ਼ੋਰ ਨਾਲ ਉਸ ਉੱਤੇ ਆਇਆ ਅਤੇ ਉਹ ਕ੍ਰੋਧ ਨਾਲ ਭੜਕ ਉੱਠਿਆ।
7ਉਸ ਨੇ ਬਲਦਾਂ ਦਾ ਇੱਕ ਜੋੜਾ ਲਿਆ ਅਤੇ ਉਹਨਾਂ ਦੇ ਟੁਕੜੇ ਕੀਤੇ ਅਤੇ ਉਹਨਾਂ ਟੁਕੜਿਆਂ ਨੂੰ ਸੰਦੇਸ਼ਵਾਹਕਾਂ ਦੁਆਰਾ ਸਾਰੇ ਇਸਰਾਏਲ ਵਿੱਚ ਇਹ ਆਖ ਕੇ ਭੇਜਿਆ, “ਜਿਹੜਾ ਸ਼ਾਊਲ ਅਤੇ ਸਮੂਏਲ ਦੇ ਮਗਰ ਨਹੀਂ ਆਵੇਗਾ, ਉਸ ਦੇ ਬਲਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ।” ਤਦ ਯਾਹਵੇਹ ਦਾ ਡਰ ਲੋਕਾਂ ਉੱਤੇ ਛਾ ਗਿਆ, ਅਤੇ ਉਹ ਇੱਕਠੇ ਹੋ ਕੇ ਬਾਹਰ ਆ ਨਿੱਕਲੇ।
8ਜਦੋਂ ਸ਼ਾਊਲ ਨੇ ਉਹਨਾਂ ਨੂੰ ਬੇਜ਼ੇਕ ਵਿੱਚ ਇਕੱਠਾ ਕੀਤਾ ਤਾਂ ਇਸਰਾਏਲ ਦੇ ਮਨੁੱਖ ਤਿੰਨ ਲੱਖ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ ਸਨ।