1 ਸ਼ਮੂਏਲ 12

ਫਿਰ ਉਹਨਾਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ‘ਅਸੀਂ ਪਾਪ ਕੀਤਾ ਹੈ ਕਿਉਂ ਜੋ ਅਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ ਅਤੇ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ। ਪਰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾ, ਤਾਂ ਅਸੀਂ ਤੇਰੀ ਉਪਾਸਨਾ ਕਰਾਂਗੇ।’

1 Samuel 12:10 (UKJV) And they cried unto the LORD, and said, We have sinned, because we have forsaken the LORD, and have served Baalim and Ashtaroth: but now deliver us out of the hand of our enemies, and we will serve you.

8“ਯਾਕੋਬ ਦੇ ਮਿਸਰ ਵਿੱਚ ਦਾਖਲ ਹੋਣ ਤੋਂ ਬਾਅਦ, ਉਹਨਾਂ ਨੇ ਯਾਹਵੇਹ ਅੱਗੇ ਮਦਦ ਲਈ ਦੁਹਾਈ ਦਿੱਤੀ, ਅਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ, ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਏ ਅਤੇ ਉਹਨਾਂ ਨੂੰ ਇਸ ਜਗ੍ਹਾ ਵਿੱਚ ਵਸਾਇਆ।

9“ਪਰ ਉਹ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ; ਇਸ ਲਈ ਉਸਨੇ ਉਹਨਾਂ ਨੂੰ ਹਾਜ਼ੋਰ ਦੀ ਸੈਨਾ ਦੇ ਸੈਨਾਪਤੀ ਸੀਸਰਾ ਦੇ ਹੱਥਾਂ ਵਿੱਚ ਅਤੇ ਫ਼ਲਿਸਤੀਆਂ ਅਤੇ ਮੋਆਬ ਦੇ ਰਾਜੇ ਦੇ ਹੱਥਾਂ ਵਿੱਚ ਕਰ ਦਿੱਤਾ, ਜੋ ਉਹਨਾਂ ਦੇ ਵਿਰੁੱਧ ਲੜੇ।

10ਫਿਰ ਉਹਨਾਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ‘ਅਸੀਂ ਪਾਪ ਕੀਤਾ ਹੈ ਕਿਉਂ ਜੋ ਅਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ ਅਤੇ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ। ਪਰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾ, ਤਾਂ ਅਸੀਂ ਤੇਰੀ ਉਪਾਸਨਾ ਕਰਾਂਗੇ।’

11ਤਦ ਯਾਹਵੇਹ ਨੇ ਯਰੁੱਬਆਲ, ਬਦਾਨ, ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਉਸ ਨੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ, ਅਤੇ ਤੁਸੀਂ ਸੁੱਖ ਨਾਲ ਵੱਸ ਗਏ।

12“ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਰਾਜਾ ਨਾਹਾਸ਼ ਨੇ ਤੁਹਾਡੇ ਵਿਰੁੱਧ ਹਮਲਾ ਕੀਤਾ, ਤਾਂ ਤੁਸੀਂ ਮੈਨੂੰ ਕਿਹਾ, ‘ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੱਕ ਰਾਜਾ ਸਾਡੇ ਉੱਤੇ ਰਾਜ ਕਰੇ,’ ਭਾਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ। ਤੁਹਾਡਾ ਰਾਜਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.