1 ਸ਼ਮੂਏਲ 12

ਤਦ ਯਾਹਵੇਹ ਨੇ ਯਰੁੱਬਆਲ, ਬਦਾਨ, ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਉਸ ਨੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ, ਅਤੇ ਤੁਸੀਂ ਸੁੱਖ ਨਾਲ ਵੱਸ ਗਏ।

1 Samuel 12:11 (UKJV) And the LORD sent Jerubbaal, and Bedan, and Jephthah, and Samuel, and delivered you out of the hand of your enemies on every side, and all of you dwelled safe.

9“ਪਰ ਉਹ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ; ਇਸ ਲਈ ਉਸਨੇ ਉਹਨਾਂ ਨੂੰ ਹਾਜ਼ੋਰ ਦੀ ਸੈਨਾ ਦੇ ਸੈਨਾਪਤੀ ਸੀਸਰਾ ਦੇ ਹੱਥਾਂ ਵਿੱਚ ਅਤੇ ਫ਼ਲਿਸਤੀਆਂ ਅਤੇ ਮੋਆਬ ਦੇ ਰਾਜੇ ਦੇ ਹੱਥਾਂ ਵਿੱਚ ਕਰ ਦਿੱਤਾ, ਜੋ ਉਹਨਾਂ ਦੇ ਵਿਰੁੱਧ ਲੜੇ।

10ਫਿਰ ਉਹਨਾਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ‘ਅਸੀਂ ਪਾਪ ਕੀਤਾ ਹੈ ਕਿਉਂ ਜੋ ਅਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ ਅਤੇ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ। ਪਰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾ, ਤਾਂ ਅਸੀਂ ਤੇਰੀ ਉਪਾਸਨਾ ਕਰਾਂਗੇ।’

11ਤਦ ਯਾਹਵੇਹ ਨੇ ਯਰੁੱਬਆਲ, ਬਦਾਨ, ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਉਸ ਨੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ, ਅਤੇ ਤੁਸੀਂ ਸੁੱਖ ਨਾਲ ਵੱਸ ਗਏ।

12“ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਰਾਜਾ ਨਾਹਾਸ਼ ਨੇ ਤੁਹਾਡੇ ਵਿਰੁੱਧ ਹਮਲਾ ਕੀਤਾ, ਤਾਂ ਤੁਸੀਂ ਮੈਨੂੰ ਕਿਹਾ, ‘ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੱਕ ਰਾਜਾ ਸਾਡੇ ਉੱਤੇ ਰਾਜ ਕਰੇ,’ ਭਾਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ। ਤੁਹਾਡਾ ਰਾਜਾ ਸੀ।

13ਹੁਣ ਇੱਥੇ ਇਹ ਰਾਜਾ ਹੈ ਜਿਸ ਨੂੰ ਤੁਸੀਂ ਚੁਣਿਆ ਹੈ, ਜਿਸ ਨੂੰ ਤੁਸੀਂ ਮੰਗਿਆ ਸੀ; ਵੇਖੋ, ਯਾਹਵੇਹ ਨੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.