1 ਸ਼ਮੂਏਲ 12

ਹੁਣ ਇੱਥੇ ਇਹ ਰਾਜਾ ਹੈ ਜਿਸ ਨੂੰ ਤੁਸੀਂ ਚੁਣਿਆ ਹੈ, ਜਿਸ ਨੂੰ ਤੁਸੀਂ ਮੰਗਿਆ ਸੀ; ਵੇਖੋ, ਯਾਹਵੇਹ ਨੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ।

1 Samuel 12:13 (UKJV) Now therefore behold the king whom all of you have chosen, and whom all of you have desired! and, behold, the LORD has set a king over you.

11ਤਦ ਯਾਹਵੇਹ ਨੇ ਯਰੁੱਬਆਲ, ਬਦਾਨ, ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਉਸ ਨੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ, ਅਤੇ ਤੁਸੀਂ ਸੁੱਖ ਨਾਲ ਵੱਸ ਗਏ।

12“ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਰਾਜਾ ਨਾਹਾਸ਼ ਨੇ ਤੁਹਾਡੇ ਵਿਰੁੱਧ ਹਮਲਾ ਕੀਤਾ, ਤਾਂ ਤੁਸੀਂ ਮੈਨੂੰ ਕਿਹਾ, ‘ਨਹੀਂ, ਅਸੀਂ ਚਾਹੁੰਦੇ ਹਾਂ ਕਿ ਇੱਕ ਰਾਜਾ ਸਾਡੇ ਉੱਤੇ ਰਾਜ ਕਰੇ,’ ਭਾਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ। ਤੁਹਾਡਾ ਰਾਜਾ ਸੀ।

13ਹੁਣ ਇੱਥੇ ਇਹ ਰਾਜਾ ਹੈ ਜਿਸ ਨੂੰ ਤੁਸੀਂ ਚੁਣਿਆ ਹੈ, ਜਿਸ ਨੂੰ ਤੁਸੀਂ ਮੰਗਿਆ ਸੀ; ਵੇਖੋ, ਯਾਹਵੇਹ ਨੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾਇਆ ਹੈ।

14ਜੇ ਤੁਸੀਂ ਯਾਹਵੇਹ ਤੋਂ ਡਰਦੇ ਰਹੋਗੇ ਅਤੇ ਉਸ ਦੀ ਉਪਾਸਨਾ ਕਰਦੇ ਰਹੋਗੇ, ਅਤੇ ਉਸ ਦੇ ਬਚਨ ਮੰਨੋਗੇ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਅਤੇ ਜੇਕਰ ਤੁਸੀਂ ਅਤੇ ਤੁਹਾਡੇ ਉੱਤੇ ਰਾਜ ਕਰਨ ਵਾਲਾ ਰਾਜਾ ਯਾਹਵੇਹ ਆਪਣੇ ਪਰਮੇਸ਼ਵਰ ਦੇ ਮਗਰ ਲੱਗੇ ਰਹੋਗੇ!

15ਪਰ ਜੇ ਤੁਸੀਂ ਯਾਹਵੇਹ ਦਾ ਬਚਨ ਨਾ ਮੰਨੋ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਾਹਵੇਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਵੇਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.