10ਜਦੋਂ ਉਹ ਚੜ੍ਹਾਵਾ ਚੜ੍ਹਾ ਚੁੱਕਾ ਤਾਂ ਸਮੂਏਲ ਆ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ।
11ਸਮੂਏਲ ਨੇ ਆਖਿਆ “ਤੂੰ ਕੀ ਕੀਤਾ ਹੈ?” ਸ਼ਾਊਲ ਨੇ ਉੱਤਰ ਦਿੱਤਾ, “ਜਦੋਂ ਮੈਂ ਦੇਖਿਆ ਕਿ ਮਨੁੱਖ ਮੇਰੇ ਕੋਲੋ ਇੱਧਰ-ਉੱਧਰ ਹੋ ਰਹੇ ਸਨ ਅਤੇ ਤੂੰ ਠਹਿਰਾਏ ਹੋਵੇ ਸਮੇਂ ਉੱਤੇ ਨਹੀਂ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋ ਰਹੇ ਸਨ,
12ਮੈਂ ਸੋਚਿਆ, ‘ਹੁਣ ਫ਼ਲਿਸਤੀ ਗਿਲਗਾਲ ਵਿੱਚ ਮੇਰੇ ਵਿਰੁੱਧ ਉਤਰਨਗੇ, ਅਤੇ ਮੈਂ ਯਾਹਵੇਹ ਦੀ ਕਿਰਪਾ ਨਹੀਂ ਮੰਗੀ ਹੈ।’ ਇਸ ਲਈ ਮੈਂ ਨਾ ਚਾਹੁੰਦੇ ਹੋਵੇ ਵੀ ਹੋਮ ਦੀ ਭੇਟ ਚੜ੍ਹਾਈ।”
13ਸਮੂਏਲ ਨੇ ਕਿਹਾ, “ਤੂੰ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਗੱਲ ਨਹੀਂ ਮੰਨੀ; ਜੇਕਰ ਤੂੰ ਮੰਨੀ ਹੁੰਦੀ, ਤਾਂ ਉਹ ਸਦਾ ਲਈ ਇਸਰਾਏਲ ਉੱਤੇ ਤੇਰਾ ਰਾਜ ਕਾਇਮ ਕਰ ਦਿੰਦਾ।
14ਪਰ ਹੁਣ ਤੇਰਾ ਰਾਜ ਕਾਇਮ ਨਹੀਂ ਰਹੇਗਾ; ਕਿਉਂਕਿ ਯਾਹਵੇਹ ਨੇ ਇੱਕ ਮਨੁੱਖ ਨੂੰ ਲੱਭ ਲਿਆ ਹੈ ਜੋ ਉਸ ਦੇ ਮਨ ਨੂੰ ਭਾਉਂਦਾ ਹੈ ਅਤੇ ਯਾਹਵੇਹ ਨੇ ਆਪਣੇ ਲੋਕਾਂ ਦਾ ਪ੍ਰਧਾਨ ਬਣਨ ਲਈ ਉਸ ਨੂੰ ਆਗਿਆ ਦਿੱਤੀ ਹੈ ਕਿਉਂ ਜੋ ਤੂੰ ਯਾਹਵੇਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ।”