1 ਸ਼ਮੂਏਲ 13

ਪਰ ਹੁਣ ਤੇਰਾ ਰਾਜ ਕਾਇਮ ਨਹੀਂ ਰਹੇਗਾ; ਕਿਉਂਕਿ ਯਾਹਵੇਹ ਨੇ ਇੱਕ ਮਨੁੱਖ ਨੂੰ ਲੱਭ ਲਿਆ ਹੈ ਜੋ ਉਸ ਦੇ ਮਨ ਨੂੰ ਭਾਉਂਦਾ ਹੈ ਅਤੇ ਯਾਹਵੇਹ ਨੇ ਆਪਣੇ ਲੋਕਾਂ ਦਾ ਪ੍ਰਧਾਨ ਬਣਨ ਲਈ ਉਸ ਨੂੰ ਆਗਿਆ ਦਿੱਤੀ ਹੈ ਕਿਉਂ ਜੋ ਤੂੰ ਯਾਹਵੇਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ।”

1 Samuel 13:14 (UKJV) But now your kingdom shall not continue: the LORD has sought him a man after his own heart, and the LORD has commanded him to be captain over his people, because you have not kept that which the LORD commanded you.

12ਮੈਂ ਸੋਚਿਆ, ‘ਹੁਣ ਫ਼ਲਿਸਤੀ ਗਿਲਗਾਲ ਵਿੱਚ ਮੇਰੇ ਵਿਰੁੱਧ ਉਤਰਨਗੇ, ਅਤੇ ਮੈਂ ਯਾਹਵੇਹ ਦੀ ਕਿਰਪਾ ਨਹੀਂ ਮੰਗੀ ਹੈ।’ ਇਸ ਲਈ ਮੈਂ ਨਾ ਚਾਹੁੰਦੇ ਹੋਵੇ ਵੀ ਹੋਮ ਦੀ ਭੇਟ ਚੜ੍ਹਾਈ।”

13ਸਮੂਏਲ ਨੇ ਕਿਹਾ, “ਤੂੰ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਗੱਲ ਨਹੀਂ ਮੰਨੀ; ਜੇਕਰ ਤੂੰ ਮੰਨੀ ਹੁੰਦੀ, ਤਾਂ ਉਹ ਸਦਾ ਲਈ ਇਸਰਾਏਲ ਉੱਤੇ ਤੇਰਾ ਰਾਜ ਕਾਇਮ ਕਰ ਦਿੰਦਾ।

14ਪਰ ਹੁਣ ਤੇਰਾ ਰਾਜ ਕਾਇਮ ਨਹੀਂ ਰਹੇਗਾ; ਕਿਉਂਕਿ ਯਾਹਵੇਹ ਨੇ ਇੱਕ ਮਨੁੱਖ ਨੂੰ ਲੱਭ ਲਿਆ ਹੈ ਜੋ ਉਸ ਦੇ ਮਨ ਨੂੰ ਭਾਉਂਦਾ ਹੈ ਅਤੇ ਯਾਹਵੇਹ ਨੇ ਆਪਣੇ ਲੋਕਾਂ ਦਾ ਪ੍ਰਧਾਨ ਬਣਨ ਲਈ ਉਸ ਨੂੰ ਆਗਿਆ ਦਿੱਤੀ ਹੈ ਕਿਉਂ ਜੋ ਤੂੰ ਯਾਹਵੇਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ।”

15ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ। ਤਦ ਸ਼ਾਊਲ ਨੇ ਉਹਨਾਂ ਲੋਕਾਂ ਨੂੰ ਗਿਣਿਆ ਜੋ ਉਸ ਦੇ ਕੋਲ ਸਨ, ਅਤੇ ਉਹ ਮਨੁੱਖ ਲਗਭਗ ਛੇ ਸੌ ਸਨ।

16ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਹਨਾਂ ਦੇ ਨਾਲ ਦੇ ਲੋਕ ਬਿਨਯਾਮੀਨ ਗੇਬਾ ਵਿੱਚ ਠਹਿਰੇ ਹੋਏ ਸਨ ਅਤੇ ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.