1 ਸ਼ਮੂਏਲ 13

ਉਸ ਸਮੇਂ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਲੁਹਾਰ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, “ਅਜਿਹਾ ਨਾ ਹੋਵੇ ਜੋ ਇਬਰਾਨੀ ਤਲਵਾਰਾਂ ਜਾਂ ਬਰਛੇ ਬਣਾਉਣ!”

1 Samuel 13:19 (UKJV) Now there was no smith found throughout all the land of Israel: for the Philistines said, Lest the Hebrews make them swords or spears:

17ਫ਼ਲਿਸਤੀਆਂ ਦੇ ਡੇਰੇ ਵਿੱਚੋਂ ਲੁਟੇਰੇ ਤਿੰਨ ਟੋਲੀਆਂ ਬਣਾ ਨਿੱਕਲੇ। ਇੱਕ ਟੋਲੀ ਸ਼ੂਆਲ ਦੇ ਦੇਸ਼ ਨੂੰ ਓਫਰਾਹ ਦੇ ਰਾਹ ਵੱਲ ਗਈ,

18ਦੂਸਰੀ ਟੋਲੀ ਬੈਥ-ਹੋਰੋਨ ਵੱਲ, ਅਤੇ ਤੀਸਰੀ ਟੋਲੀ ਉਸ ਬੰਨ੍ਹੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਵਾਦੀ ਦੇ ਉੱਤੇ ਉਜਾੜ ਦੇ ਪਾਸੇ ਸੀ।

19ਉਸ ਸਮੇਂ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਲੁਹਾਰ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, “ਅਜਿਹਾ ਨਾ ਹੋਵੇ ਜੋ ਇਬਰਾਨੀ ਤਲਵਾਰਾਂ ਜਾਂ ਬਰਛੇ ਬਣਾਉਣ!”

20ਸੋ ਸਾਰਾ ਇਸਰਾਏਲ ਫ਼ਲਿਸਤੀਆਂ ਕੋਲ ਆਪਣੇ ਹਲ, ਕਹੀ, ਕੁਹਾੜਾ ਅਤੇ ਦਾਤਰੀਆਂ ਨੂੰ ਤਿੱਖਾ ਕਰਾਉਣ ਲਈ ਜਾਂਦੇ ਸਨ।

21ਪਰ ਦਾਤੀਆਂ, ਹਲ ਦੀ ਕਹੀ, ਤ੍ਰਿਸੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਹਨਾਂ ਕੋਲ ਰੇਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.