19ਉਸ ਸਮੇਂ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਲੁਹਾਰ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, “ਅਜਿਹਾ ਨਾ ਹੋਵੇ ਜੋ ਇਬਰਾਨੀ ਤਲਵਾਰਾਂ ਜਾਂ ਬਰਛੇ ਬਣਾਉਣ!”
20ਸੋ ਸਾਰਾ ਇਸਰਾਏਲ ਫ਼ਲਿਸਤੀਆਂ ਕੋਲ ਆਪਣੇ ਹਲ, ਕਹੀ, ਕੁਹਾੜਾ ਅਤੇ ਦਾਤਰੀਆਂ ਨੂੰ ਤਿੱਖਾ ਕਰਾਉਣ ਲਈ ਜਾਂਦੇ ਸਨ।
21ਪਰ ਦਾਤੀਆਂ, ਹਲ ਦੀ ਕਹੀ, ਤ੍ਰਿਸੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਹਨਾਂ ਕੋਲ ਰੇਤੀਆਂ ਸਨ।
22ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਹਨਾਂ ਲੋਕਾਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਤਲਵਾਰ ਜਾਂ ਬਰਛੀ ਨਹੀਂ ਸੀ। ਸਿਰਫ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਕੋਲ ਹੀ ਸਨ।
23ਹੁਣ ਫ਼ਲਿਸਤੀਆਂ ਦੀ ਇੱਕ ਟੁਕੜੀ ਮਿਕਮਾਸ਼ ਦੇ ਦਰੇ ਕੋਲ ਗਈ ਹੋਈ ਸੀ।