36ਸ਼ਾਊਲ ਨੇ ਆਖਿਆ, ਆਓ ਅਸੀਂ ਹੇਠਾਂ ਚੱਲੀਏ ਅਤੇ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਤੱਕ ਉਹਨਾਂ ਨੂੰ ਲੁੱਟੀਏ ਅਤੇ ਉਹਨਾਂ ਵਿੱਚੋਂ ਇੱਕ ਨੂੰ ਵੀ ਜੀਉਂਦਾ ਨਾ ਛੱਡੀਏ। “ਤਾਂ ਉਹ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹ ਕਰੋ।” ਪਰ ਜਾਜਕ ਨੇ ਕਿਹਾ, “ਆਓ ਅਸੀਂ ਇੱਥੇ ਪਰਮੇਸ਼ਵਰ ਦੇ ਨੇੜੇ ਹੋਈਏ।”
37ਤਦ ਸ਼ਾਊਲ ਨੇ ਪਰਮੇਸ਼ਵਰ ਨੂੰ ਆਖਿਆ, “ਕੀ ਮੈਂ ਹੇਠਾਂ ਜਾ ਕੇ ਫ਼ਲਿਸਤੀਆਂ ਦਾ ਪਿੱਛਾ ਕਰਾਂ? ਕੀ ਤੂੰ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇਵੇਂਗਾ?” ਪਰ ਉਸ ਦਿਨ ਪਰਮੇਸ਼ਵਰ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ।
38ਇਸ ਲਈ ਸ਼ਾਊਲ ਨੇ ਆਖਿਆ, “ਹੇ ਸਾਰੇ ਫ਼ੌਜ ਦੇ ਆਗੂਓ, ਇੱਥੇ ਆਓ ਅਤੇ ਪਤਾ ਕਰੀਏ ਕਿ ਅੱਜ ਕੀ ਪਾਪ ਹੋਇਆ ਹੈ।
39ਜਿਵੇਂ ਯਾਹਵੇਹ ਇਸਰਾਏਲ ਨੂੰ ਬਚਾਉਂਦਾ ਅਤੇ ਜੋ ਜਿਉਂਦਾ ਹੈ, ਭਾਵੇਂ ਇਹ ਦੋਸ਼ ਮੇਰੇ ਪੁੱਤਰ ਯੋਨਾਥਾਨ ਦਾ ਹੀ ਕਿਉਂ ਨਾ ਹੋਵੇ, ਉਹ ਜ਼ਰੂਰ ਮਰ ਜਾਵੇਗਾ।” ਪਰ ਉਹਨਾਂ ਵਿੱਚੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।
40ਤਦ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਉੱਥੇ ਖੜ੍ਹੇ ਰਹੋ। ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਇੱਥੇ ਖੜ੍ਹੇ ਹੋਵਾਂਗੇ।” ਤਦ ਲੋਕ ਸ਼ਾਊਲ ਨੂੰ ਬੋਲੇ, “ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗੇ।”