1 ਸ਼ਮੂਏਲ 14

ਜਿਵੇਂ ਯਾਹਵੇਹ ਇਸਰਾਏਲ ਨੂੰ ਬਚਾਉਂਦਾ ਅਤੇ ਜੋ ਜਿਉਂਦਾ ਹੈ, ਭਾਵੇਂ ਇਹ ਦੋਸ਼ ਮੇਰੇ ਪੁੱਤਰ ਯੋਨਾਥਾਨ ਦਾ ਹੀ ਕਿਉਂ ਨਾ ਹੋਵੇ, ਉਹ ਜ਼ਰੂਰ ਮਰ ਜਾਵੇਗਾ।” ਪਰ ਉਹਨਾਂ ਵਿੱਚੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।

1 Samuel 14:39 (UKJV) For, as the LORD lives, which saves Israel, though it be in Jonathan my son, he shall surely die. But there was not a man among all the people that answered him.

37ਤਦ ਸ਼ਾਊਲ ਨੇ ਪਰਮੇਸ਼ਵਰ ਨੂੰ ਆਖਿਆ, “ਕੀ ਮੈਂ ਹੇਠਾਂ ਜਾ ਕੇ ਫ਼ਲਿਸਤੀਆਂ ਦਾ ਪਿੱਛਾ ਕਰਾਂ? ਕੀ ਤੂੰ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇਵੇਂਗਾ?” ਪਰ ਉਸ ਦਿਨ ਪਰਮੇਸ਼ਵਰ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ।

38ਇਸ ਲਈ ਸ਼ਾਊਲ ਨੇ ਆਖਿਆ, “ਹੇ ਸਾਰੇ ਫ਼ੌਜ ਦੇ ਆਗੂਓ, ਇੱਥੇ ਆਓ ਅਤੇ ਪਤਾ ਕਰੀਏ ਕਿ ਅੱਜ ਕੀ ਪਾਪ ਹੋਇਆ ਹੈ।

39ਜਿਵੇਂ ਯਾਹਵੇਹ ਇਸਰਾਏਲ ਨੂੰ ਬਚਾਉਂਦਾ ਅਤੇ ਜੋ ਜਿਉਂਦਾ ਹੈ, ਭਾਵੇਂ ਇਹ ਦੋਸ਼ ਮੇਰੇ ਪੁੱਤਰ ਯੋਨਾਥਾਨ ਦਾ ਹੀ ਕਿਉਂ ਨਾ ਹੋਵੇ, ਉਹ ਜ਼ਰੂਰ ਮਰ ਜਾਵੇਗਾ।” ਪਰ ਉਹਨਾਂ ਵਿੱਚੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।

40ਤਦ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਉੱਥੇ ਖੜ੍ਹੇ ਰਹੋ। ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਇੱਥੇ ਖੜ੍ਹੇ ਹੋਵਾਂਗੇ।” ਤਦ ਲੋਕ ਸ਼ਾਊਲ ਨੂੰ ਬੋਲੇ, “ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗੇ।”

41ਤਦ ਸ਼ਾਊਲ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਤੂੰ ਅੱਜ ਆਪਣੇ ਸੇਵਕ ਨੂੰ ਉੱਤਰ ਕਿਉਂ ਨਹੀਂ ਦਿੱਤਾ? ਜੇ ਕਸੂਰ ਮੇਰੇ ਜਾਂ ਮੇਰੇ ਪੁੱਤਰ ਯੋਨਾਥਾਨ ਵਿੱਚ ਹੈ, ਤਾਂ ਊਰੀਮ ਨਾਲ ਜਵਾਬ ਦਿਓ, ਪਰ ਜੇ ਇਸਰਾਏਲ ਦੇ ਲੋਕ ਗਲਤ ਹਨ, ਤਾਂ ਥੰਮੀਮ ਨਾਲ ਜਵਾਬ ਦਿਓ।” ਯੋਨਾਥਾਨ ਅਤੇ ਸ਼ਾਊਲ ਬਦੀ ਵਿੱਚ ਫੜੇ ਗਏ, ਪਰ ਲੋਕ ਬਚ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.