1 ਸ਼ਮੂਏਲ 14

ਤਦ ਸ਼ਾਊਲ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਤੂੰ ਅੱਜ ਆਪਣੇ ਸੇਵਕ ਨੂੰ ਉੱਤਰ ਕਿਉਂ ਨਹੀਂ ਦਿੱਤਾ? ਜੇ ਕਸੂਰ ਮੇਰੇ ਜਾਂ ਮੇਰੇ ਪੁੱਤਰ ਯੋਨਾਥਾਨ ਵਿੱਚ ਹੈ, ਤਾਂ ਊਰੀਮ ਨਾਲ ਜਵਾਬ ਦਿਓ, ਪਰ ਜੇ ਇਸਰਾਏਲ ਦੇ ਲੋਕ ਗਲਤ ਹਨ, ਤਾਂ ਥੰਮੀਮ ਨਾਲ ਜਵਾਬ ਦਿਓ।” ਯੋਨਾਥਾਨ ਅਤੇ ਸ਼ਾਊਲ ਬਦੀ ਵਿੱਚ ਫੜੇ ਗਏ, ਪਰ ਲੋਕ ਬਚ ਗਏ।

1 Samuel 14:41 (UKJV) Therefore Saul said unto the LORD God of Israel, Give a perfect lot. And Saul and Jonathan were taken: but the people escaped.

39ਜਿਵੇਂ ਯਾਹਵੇਹ ਇਸਰਾਏਲ ਨੂੰ ਬਚਾਉਂਦਾ ਅਤੇ ਜੋ ਜਿਉਂਦਾ ਹੈ, ਭਾਵੇਂ ਇਹ ਦੋਸ਼ ਮੇਰੇ ਪੁੱਤਰ ਯੋਨਾਥਾਨ ਦਾ ਹੀ ਕਿਉਂ ਨਾ ਹੋਵੇ, ਉਹ ਜ਼ਰੂਰ ਮਰ ਜਾਵੇਗਾ।” ਪਰ ਉਹਨਾਂ ਵਿੱਚੋਂ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ।

40ਤਦ ਸ਼ਾਊਲ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, “ਤੁਸੀਂ ਉੱਥੇ ਖੜ੍ਹੇ ਰਹੋ। ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਇੱਥੇ ਖੜ੍ਹੇ ਹੋਵਾਂਗੇ।” ਤਦ ਲੋਕ ਸ਼ਾਊਲ ਨੂੰ ਬੋਲੇ, “ਉਹੀ ਕਰੋ ਜੋ ਤੁਹਾਨੂੰ ਚੰਗਾ ਲੱਗੇ।”

41ਤਦ ਸ਼ਾਊਲ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਤੂੰ ਅੱਜ ਆਪਣੇ ਸੇਵਕ ਨੂੰ ਉੱਤਰ ਕਿਉਂ ਨਹੀਂ ਦਿੱਤਾ? ਜੇ ਕਸੂਰ ਮੇਰੇ ਜਾਂ ਮੇਰੇ ਪੁੱਤਰ ਯੋਨਾਥਾਨ ਵਿੱਚ ਹੈ, ਤਾਂ ਊਰੀਮ ਨਾਲ ਜਵਾਬ ਦਿਓ, ਪਰ ਜੇ ਇਸਰਾਏਲ ਦੇ ਲੋਕ ਗਲਤ ਹਨ, ਤਾਂ ਥੰਮੀਮ ਨਾਲ ਜਵਾਬ ਦਿਓ।” ਯੋਨਾਥਾਨ ਅਤੇ ਸ਼ਾਊਲ ਬਦੀ ਵਿੱਚ ਫੜੇ ਗਏ, ਪਰ ਲੋਕ ਬਚ ਗਏ।

42ਸ਼ਾਊਲ ਨੇ ਆਖਿਆ, ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ ਅਤੇ ਯੋਨਾਥਾਨ ਦੇ ਨਾਮ ਦੀ ਪਰਚੀ ਨਿਕਲੀ।

43ਤਦ ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, “ਮੈਨੂੰ ਦੱਸ ਤੂੰ ਕੀ ਕੀਤਾ ਹੈ।” ਇਸ ਲਈ ਯੋਨਾਥਾਨ ਨੇ ਉਸਨੂੰ ਕਿਹਾ, “ਮੈਂ ਆਪਣੀ ਸੋਟੀ ਦੇ ਸਿਰੇ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਅਤੇ ਹੁਣ ਮੈਂ ਮਰ ਰਿਹਾ ਹਾਂ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.