41ਤਦ ਸ਼ਾਊਲ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, “ਤੂੰ ਅੱਜ ਆਪਣੇ ਸੇਵਕ ਨੂੰ ਉੱਤਰ ਕਿਉਂ ਨਹੀਂ ਦਿੱਤਾ? ਜੇ ਕਸੂਰ ਮੇਰੇ ਜਾਂ ਮੇਰੇ ਪੁੱਤਰ ਯੋਨਾਥਾਨ ਵਿੱਚ ਹੈ, ਤਾਂ ਊਰੀਮ ਨਾਲ ਜਵਾਬ ਦਿਓ, ਪਰ ਜੇ ਇਸਰਾਏਲ ਦੇ ਲੋਕ ਗਲਤ ਹਨ, ਤਾਂ ਥੰਮੀਮ ਨਾਲ ਜਵਾਬ ਦਿਓ।” ਯੋਨਾਥਾਨ ਅਤੇ ਸ਼ਾਊਲ ਬਦੀ ਵਿੱਚ ਫੜੇ ਗਏ, ਪਰ ਲੋਕ ਬਚ ਗਏ।
42ਸ਼ਾਊਲ ਨੇ ਆਖਿਆ, ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ ਅਤੇ ਯੋਨਾਥਾਨ ਦੇ ਨਾਮ ਦੀ ਪਰਚੀ ਨਿਕਲੀ।
43ਤਦ ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, “ਮੈਨੂੰ ਦੱਸ ਤੂੰ ਕੀ ਕੀਤਾ ਹੈ।” ਇਸ ਲਈ ਯੋਨਾਥਾਨ ਨੇ ਉਸਨੂੰ ਕਿਹਾ, “ਮੈਂ ਆਪਣੀ ਸੋਟੀ ਦੇ ਸਿਰੇ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਅਤੇ ਹੁਣ ਮੈਂ ਮਰ ਰਿਹਾ ਹਾਂ!”
44ਸ਼ਾਊਲ ਨੇ ਆਖਿਆ, “ਮੇਰਾ ਪਰਮੇਸ਼ਵਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵੱਧ ਪਰ ਹੇ ਯੋਨਾਥਾਨ, ਤੈਨੂੰ ਜ਼ਰੂਰ ਮਰਨਾ ਪਵੇਗਾ।”
45ਪਰ ਮਨੁੱਖਾਂ ਨੇ ਸ਼ਾਊਲ ਨੂੰ ਆਖਿਆ, “ਕੀ ਯੋਨਾਥਾਨ ਨੂੰ ਮਰ ਜਾਣਾ ਚਾਹੀਦਾ ਹੈ ਜਿਸ ਨੇ ਇਸਰਾਏਲ ਵਿੱਚ ਇਹ ਵੱਡਾ ਛੁਟਕਾਰਾ ਕੀਤਾ ਹੈ? ਕਦੇ ਨਹੀਂ! ਜਿਉਂਦੇ ਜੀਅ ਯਾਹਵੇਹ ਦੀ ਸਹੁੰ, ਉਸਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਤੇ ਨਹੀਂ ਡਿੱਗੇਗਾ, ਕਿਉਂਕਿ ਉਸਨੇ ਅੱਜ ਇਹ ਪਰਮੇਸ਼ਵਰ ਦੀ ਸਹਾਇਤਾ ਨਾਲ ਕੀਤਾ ਹੈ।” ਇਸ ਲਈ ਆਦਮੀਆਂ ਨੇ ਯੋਨਾਥਾਨ ਨੂੰ ਛੁਡਾਇਆ ਅਤੇ ਉਹ ਮਾਰਿਆ ਨਾ ਗਿਆ।