47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫ਼ੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਜ਼ੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਹਨਾਂ ਨੂੰ ਦੁੱਖ ਦਿੰਦਾ ਸੀ।
48ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ਨੂੰ ਹਰਾਇਆ ਅਤੇ ਇਸਰਾਏਲ ਨੂੰ ਉਹਨਾਂ ਦੇ ਹੱਥੋਂ ਛੁਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਸੀ।
49ਸ਼ਾਊਲ ਦੇ ਪੁੱਤਰ ਯੋਨਾਥਾਨ, ਯਿਸ਼ਵੀ ਅਤੇ ਮਲਕੀ-ਸ਼ੂਆ ਸਨ। ਉਸਦੀ ਵੱਡੀ ਧੀ ਦਾ ਨਾਮ ਮੇਰਬ ਸੀ ਅਤੇ ਛੋਟੀ ਦਾ ਮੀਕਲ ਸੀ।
50ਉਸ ਦੀ ਪਤਨੀ ਦਾ ਨਾਮ ਅਹੀਨੋਆਮ ਸੀ ਜੋ ਅਹੀਮਾਜ਼ ਦੀ ਧੀ ਸੀ। ਸ਼ਾਊਲ ਦੀ ਸੈਨਾਪਤੀ ਦਾ ਨਾਮ ਅਬਨੇਰ ਸੀ ਜੋ ਸ਼ਾਊਲ ਦਾ ਚਾਚੇ ਨੇਰ ਦਾ ਪੁੱਤਰ ਸੀ।
51ਸ਼ਾਊਲ ਦਾ ਪਿਤਾ ਕੀਸ਼ ਅਤੇ ਅਬਨੇਰ ਦਾ ਪਿਤਾ ਨੇਰ ਅਬੀਏਲ ਦੇ ਪੁੱਤਰ ਸੀ।