1 ਸ਼ਮੂਏਲ 14

ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ਨੂੰ ਹਰਾਇਆ ਅਤੇ ਇਸਰਾਏਲ ਨੂੰ ਉਹਨਾਂ ਦੇ ਹੱਥੋਂ ਛੁਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਸੀ।

1 Samuel 14:48 (UKJV) And he gathered an host, and stroke the Amalekites, and delivered Israel out of the hands of them that spoiled them.

46ਤਦ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਉਹ ਆਪਣੇ ਦੇਸ਼ ਨੂੰ ਮੁੜ ਗਏ।

47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫ਼ੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਜ਼ੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਹਨਾਂ ਨੂੰ ਦੁੱਖ ਦਿੰਦਾ ਸੀ।

48ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ਨੂੰ ਹਰਾਇਆ ਅਤੇ ਇਸਰਾਏਲ ਨੂੰ ਉਹਨਾਂ ਦੇ ਹੱਥੋਂ ਛੁਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਸੀ।

49ਸ਼ਾਊਲ ਦੇ ਪੁੱਤਰ ਯੋਨਾਥਾਨ, ਯਿਸ਼ਵੀ ਅਤੇ ਮਲਕੀ-ਸ਼ੂਆ ਸਨ। ਉਸਦੀ ਵੱਡੀ ਧੀ ਦਾ ਨਾਮ ਮੇਰਬ ਸੀ ਅਤੇ ਛੋਟੀ ਦਾ ਮੀਕਲ ਸੀ।

50ਉਸ ਦੀ ਪਤਨੀ ਦਾ ਨਾਮ ਅਹੀਨੋਆਮ ਸੀ ਜੋ ਅਹੀਮਾਜ਼ ਦੀ ਧੀ ਸੀ। ਸ਼ਾਊਲ ਦੀ ਸੈਨਾਪਤੀ ਦਾ ਨਾਮ ਅਬਨੇਰ ਸੀ ਜੋ ਸ਼ਾਊਲ ਦਾ ਚਾਚੇ ਨੇਰ ਦਾ ਪੁੱਤਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.