1 ਸ਼ਮੂਏਲ 14

ਜੇਕਰ ਉਹ ਸਾਨੂੰ ਆਖਣ, ‘ਉੱਥੇ ਉਡੀਕ ਕਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ,’ ਤਾਂ ਅਸੀਂ ਉੱਥੇ ਹੀ ਰਹਾਂਗੇ ਅਤੇ ਉਹਨਾਂ ਉੱਤੇ ਚੜਾਈ ਨਹੀਂ ਕਰਾਂਗੇ।

1 Samuel 14:9 (UKJV) If they say thus unto us, Tarry until we come to you; then we will stand still in our place, and will not go up unto them.

7ਉਸ ਦੇ ਸ਼ਸਤਰ ਚੁੱਕਣ ਵਾਲੇ ਨੇ ਕਿਹਾ, “ਉਹ ਸਭ ਕੁਝ ਕਰੋ ਜੋ ਤੇਰੇ ਮਨ ਵਿੱਚ ਹੈ। ਤੁਰੋ ਅਤੇ ਵੇਖੋ; ਮੈਂ ਦਿਲ ਅਤੇ ਰੂਹ ਨਾਲ ਤੁਹਾਡੇ ਨਾਲ ਹਾਂ।”

8ਯੋਨਾਥਾਨ ਨੇ ਕਿਹਾ, “ਚੱਲ ਫਿਰ ਅਸੀਂ ਉਹਨਾਂ ਵੱਲ ਪਾਰ ਲੰਘ ਕੇ ਆਪਣੇ ਆਪ ਨੂੰ ਉਹਨਾਂ ਕੋਲ ਪਰਗਟ ਕਰਾਂਗੇ।

9ਜੇਕਰ ਉਹ ਸਾਨੂੰ ਆਖਣ, ‘ਉੱਥੇ ਉਡੀਕ ਕਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ,’ ਤਾਂ ਅਸੀਂ ਉੱਥੇ ਹੀ ਰਹਾਂਗੇ ਅਤੇ ਉਹਨਾਂ ਉੱਤੇ ਚੜਾਈ ਨਹੀਂ ਕਰਾਂਗੇ।

10ਪਰ ਜੇ ਉਹ ਆਖਣ, ‘ਸਾਡੇ ਕੋਲ ਚੜ੍ਹ ਆਓ,’ ਤਾਂ ਅਸੀਂ ਚੜ੍ਹ ਜਾਵਾਂਗੇ, ਕਿਉਂਕਿ ਇਹ ਸਾਡੀ ਨਿਸ਼ਾਨੀ ਹੋਵੇਗੀ ਕਿ ਯਾਹਵੇਹ ਨੇ ਉਹਨਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ।”

11ਤਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਵਿਖਾਇਆ। ਫ਼ਲਿਸਤੀ ਬੋਲੇ “ਦੇਖੋ! ਇਬਰਾਨੀ ਉਹਨਾਂ ਖੁੱਡਾਂ ਵਿੱਚੋਂ ਬਾਹਰ ਨਿੱਕਲ ਆਉਂਦੇ ਹਨ ਜਿਨ੍ਹਾਂ ਵਿੱਚ ਉਹ ਛੁਪੇ ਹੋਏ ਸਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.