1 ਸ਼ਮੂਏਲ 15

ਸਮੂਏਲ ਨੇ ਸ਼ਾਊਲ ਨੂੰ ਕਿਹਾ, “ਮੈਂ ਉਹ ਹਾਂ ਜਿਸਨੂੰ ਯਾਹਵੇਹ ਨੇ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਰਾਜਾ ਮਸਹ ਕਰਨ ਲਈ ਭੇਜਿਆ ਹੈ, ਇਸ ਲਈ ਹੁਣ ਯਾਹਵੇਹ ਦੇ ਸੰਦੇਸ਼ ਨੂੰ ਸੁਣ।

1 Samuel 15:1 (UKJV) Samuel also said unto Saul, The LORD sent me to anoint you to be king over his people, over Israel: now therefore hearken you unto the voice of the words of the LORD.

1ਸਮੂਏਲ ਨੇ ਸ਼ਾਊਲ ਨੂੰ ਕਿਹਾ, “ਮੈਂ ਉਹ ਹਾਂ ਜਿਸਨੂੰ ਯਾਹਵੇਹ ਨੇ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਰਾਜਾ ਮਸਹ ਕਰਨ ਲਈ ਭੇਜਿਆ ਹੈ, ਇਸ ਲਈ ਹੁਣ ਯਾਹਵੇਹ ਦੇ ਸੰਦੇਸ਼ ਨੂੰ ਸੁਣ।

2ਸੈਨਾ ਦਾ ਯਾਹਵੇਹ ਇਉਂ ਆਖਦਾ ਹੈ, ‘ਮੈਂ ਅਮਾਲੇਕੀਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਨੇ ਇਸਰਾਏਲ ਨਾਲ ਕੀਤਾ ਸੀ ਜਦੋਂ ਉਹ ਮਿਸਰ ਤੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਏ।

3ਹੁਣ ਜਾ ਅਤੇ ਅਮਾਲੇਕੀਆਂ ਉੱਤੇ ਹਮਲਾ ਕਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਗੋਂ ਆਦਮੀ ਅਤੇ ਔਰਤਾਂ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.