1 ਸ਼ਮੂਏਲ 15

ਹੁਣ ਜਾ ਅਤੇ ਅਮਾਲੇਕੀਆਂ ਉੱਤੇ ਹਮਲਾ ਕਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਗੋਂ ਆਦਮੀ ਅਤੇ ਔਰਤਾਂ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।’ ”

1 Samuel 15:3 (UKJV) Now go and strike Amalek, and utterly destroy all that they have, and spare them not; but slay both man and woman, infant and nursing infant, ox and sheep, camel and ass.

1ਸਮੂਏਲ ਨੇ ਸ਼ਾਊਲ ਨੂੰ ਕਿਹਾ, “ਮੈਂ ਉਹ ਹਾਂ ਜਿਸਨੂੰ ਯਾਹਵੇਹ ਨੇ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਰਾਜਾ ਮਸਹ ਕਰਨ ਲਈ ਭੇਜਿਆ ਹੈ, ਇਸ ਲਈ ਹੁਣ ਯਾਹਵੇਹ ਦੇ ਸੰਦੇਸ਼ ਨੂੰ ਸੁਣ।

2ਸੈਨਾ ਦਾ ਯਾਹਵੇਹ ਇਉਂ ਆਖਦਾ ਹੈ, ‘ਮੈਂ ਅਮਾਲੇਕੀਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਨੇ ਇਸਰਾਏਲ ਨਾਲ ਕੀਤਾ ਸੀ ਜਦੋਂ ਉਹ ਮਿਸਰ ਤੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਏ।

3ਹੁਣ ਜਾ ਅਤੇ ਅਮਾਲੇਕੀਆਂ ਉੱਤੇ ਹਮਲਾ ਕਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਗੋਂ ਆਦਮੀ ਅਤੇ ਔਰਤਾਂ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।’ ”

4ਇਸ ਲਈ ਸ਼ਾਊਲ ਨੇ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਤਲਾਇਮ ਵਿੱਚ ਇਕੱਠਾ ਕੀਤਾ, ਦੋ ਲੱਖ ਪੈਦਲ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ।

5ਸ਼ਾਊਲ ਨੇ ਅਮਾਲੇਕ ਦੇ ਸ਼ਹਿਰ ਵਿੱਚ ਜਾ ਕੇ ਘਾਟੀ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.