3ਹੁਣ ਜਾ ਅਤੇ ਅਮਾਲੇਕੀਆਂ ਉੱਤੇ ਹਮਲਾ ਕਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਗੋਂ ਆਦਮੀ ਅਤੇ ਔਰਤਾਂ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।’ ”
4ਇਸ ਲਈ ਸ਼ਾਊਲ ਨੇ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਤਲਾਇਮ ਵਿੱਚ ਇਕੱਠਾ ਕੀਤਾ, ਦੋ ਲੱਖ ਪੈਦਲ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ।
5ਸ਼ਾਊਲ ਨੇ ਅਮਾਲੇਕ ਦੇ ਸ਼ਹਿਰ ਵਿੱਚ ਜਾ ਕੇ ਘਾਟੀ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ।
6ਤਦ ਸ਼ਾਊਲ ਨੇ ਕੇਨੀਆਂ ਨੂੰ ਆਖਿਆ, “ਤੁਸੀਂ ਇੱਥੋਂ ਚਲੇ ਜਾਓ ਅਤੇ ਅਮਾਲੇਕੀਆਂ ਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਦੇ ਨਾਲ ਤੁਹਾਨੂੰ ਨਾਸ ਨਾ ਕਰਾਂ ਕਿਉਂ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਮਿਹਰਬਾਨੀ ਕੀਤੀ ਜਦੋਂ ਉਹ ਮਿਸਰ ਤੋਂ ਬਾਹਰ ਆਏ।” ਇਸ ਲਈ ਕੇਨੀ ਲੋਕ ਅਮਾਲੇਕੀਆਂ ਤੋਂ ਦੂਰ ਚਲੇ ਗਏ।
7ਤਦ ਸ਼ਾਊਲ ਨੇ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਸ਼ੂਰ ਤੱਕ ਅਮਾਲੇਕੀਆਂ ਉੱਤੇ ਹਮਲਾ ਕੀਤਾ।