1 ਸ਼ਮੂਏਲ 15

ਤਦ ਸ਼ਾਊਲ ਨੇ ਕੇਨੀਆਂ ਨੂੰ ਆਖਿਆ, “ਤੁਸੀਂ ਇੱਥੋਂ ਚਲੇ ਜਾਓ ਅਤੇ ਅਮਾਲੇਕੀਆਂ ਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਦੇ ਨਾਲ ਤੁਹਾਨੂੰ ਨਾਸ ਨਾ ਕਰਾਂ ਕਿਉਂ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਮਿਹਰਬਾਨੀ ਕੀਤੀ ਜਦੋਂ ਉਹ ਮਿਸਰ ਤੋਂ ਬਾਹਰ ਆਏ।” ਇਸ ਲਈ ਕੇਨੀ ਲੋਕ ਅਮਾਲੇਕੀਆਂ ਤੋਂ ਦੂਰ ਚਲੇ ਗਏ।

1 Samuel 15:6 (UKJV) And Saul said unto the Kenites, Go, depart, get you down from among the Amalekites, lest I destroy you with them: for all of you showed kindness to all the children of Israel, when they came up out of Egypt. So the Kenites departed from among the Amalekites.

4ਇਸ ਲਈ ਸ਼ਾਊਲ ਨੇ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਤਲਾਇਮ ਵਿੱਚ ਇਕੱਠਾ ਕੀਤਾ, ਦੋ ਲੱਖ ਪੈਦਲ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ।

5ਸ਼ਾਊਲ ਨੇ ਅਮਾਲੇਕ ਦੇ ਸ਼ਹਿਰ ਵਿੱਚ ਜਾ ਕੇ ਘਾਟੀ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ।

6ਤਦ ਸ਼ਾਊਲ ਨੇ ਕੇਨੀਆਂ ਨੂੰ ਆਖਿਆ, “ਤੁਸੀਂ ਇੱਥੋਂ ਚਲੇ ਜਾਓ ਅਤੇ ਅਮਾਲੇਕੀਆਂ ਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਦੇ ਨਾਲ ਤੁਹਾਨੂੰ ਨਾਸ ਨਾ ਕਰਾਂ ਕਿਉਂ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਮਿਹਰਬਾਨੀ ਕੀਤੀ ਜਦੋਂ ਉਹ ਮਿਸਰ ਤੋਂ ਬਾਹਰ ਆਏ।” ਇਸ ਲਈ ਕੇਨੀ ਲੋਕ ਅਮਾਲੇਕੀਆਂ ਤੋਂ ਦੂਰ ਚਲੇ ਗਏ।

7ਤਦ ਸ਼ਾਊਲ ਨੇ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਸ਼ੂਰ ਤੱਕ ਅਮਾਲੇਕੀਆਂ ਉੱਤੇ ਹਮਲਾ ਕੀਤਾ।

8ਉਸ ਨੇ ਅਮਾਲੇਕੀਆਂ ਦੇ ਰਾਜੇ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਉਸ ਦੀ ਸਾਰੀ ਪਰਜਾ ਨੂੰ ਤਲਵਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.