1 ਸ਼ਮੂਏਲ 15

ਪਰ ਸਮੂਏਲ ਨੇ ਕਿਹਾ, “ਫੇਰ ਮੇਰੇ ਕੰਨਾਂ ਵਿੱਚ ਭੇਡਾਂ ਦੀ ਮੈਂ-ਮੈਂ ਕਿਉਂ ਸੁਣਾਈ ਦਿੰਦੀ ਹੈ? ਅਤੇ ਪਸ਼ੂਆਂ ਦਾ ਅੜਿੰਗਣਾਂ ਕੀ ਹੈ ਜੋ ਮੈਂ ਸੁਣਦਾ ਹਾਂ?”

1 Samuel 15:14 (UKJV) And Samuel said, What means then this bleating of the sheep in mine ears, and the lowing of the oxen which I hear?

12ਤੜਕੇ ਸਮੂਏਲ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਗਿਆ ਪਰ ਉਸਨੂੰ ਦੱਸਿਆ ਗਿਆ, “ਸ਼ਾਊਲ ਕਰਮਲ ਨੂੰ ਚਲਾ ਗਿਆ ਹੈ ਅਤੇ ਵੇਖੋ ਆਪਣੇ ਲਈ ਉਸਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ ਹੈ।”

13ਜਦੋਂ ਸਮੂਏਲ ਉਸ ਕੋਲ ਪਹੁੰਚਿਆ ਤਾਂ ਸ਼ਾਊਲ ਨੇ ਆਖਿਆ, “ਯਾਹਵੇਹ ਤੈਨੂੰ ਅਸੀਸ ਦੇਵੇ! ਮੈਂ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।”

14ਪਰ ਸਮੂਏਲ ਨੇ ਕਿਹਾ, “ਫੇਰ ਮੇਰੇ ਕੰਨਾਂ ਵਿੱਚ ਭੇਡਾਂ ਦੀ ਮੈਂ-ਮੈਂ ਕਿਉਂ ਸੁਣਾਈ ਦਿੰਦੀ ਹੈ? ਅਤੇ ਪਸ਼ੂਆਂ ਦਾ ਅੜਿੰਗਣਾਂ ਕੀ ਹੈ ਜੋ ਮੈਂ ਸੁਣਦਾ ਹਾਂ?”

15ਸ਼ਾਊਲ ਨੇ ਉੱਤਰ ਦਿੱਤਾ, “ਸਿਪਾਹੀ ਉਹਨਾਂ ਨੂੰ ਅਮਾਲੇਕੀਆਂ ਤੋਂ ਲਿਆਏ ਸਨ। ਉਹਨਾਂ ਨੇ ਸਭ ਤੋਂ ਵਧੀਆ ਭੇਡਾਂ ਅਤੇ ਪਸ਼ੂਆਂ ਨੂੰ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਉਣ ਲਈ ਰੱਖ ਲਿਆ ਹੈ, ਪਰ ਅਸੀਂ ਬਾਕੀ ਸਭ ਕੁਝ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”

16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਬਹੁਤ ਹੋ ਗਿਆ, ਆਓ ਮੈਂ ਤੈਨੂੰ ਦੱਸਾਂ ਕਿ ਪਿਛਲੀ ਰਾਤ ਯਾਹਵੇਹ ਨੇ ਮੈਨੂੰ ਕੀ ਕਿਹਾ।” ਸ਼ਾਊਲ ਨੇ ਜਵਾਬ ਦਿੱਤਾ, “ਮੈਨੂੰ ਦੱਸੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.