1 ਸ਼ਮੂਏਲ 15

ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਬਹੁਤ ਹੋ ਗਿਆ, ਆਓ ਮੈਂ ਤੈਨੂੰ ਦੱਸਾਂ ਕਿ ਪਿਛਲੀ ਰਾਤ ਯਾਹਵੇਹ ਨੇ ਮੈਨੂੰ ਕੀ ਕਿਹਾ।” ਸ਼ਾਊਲ ਨੇ ਜਵਾਬ ਦਿੱਤਾ, “ਮੈਨੂੰ ਦੱਸੋ।”

1 Samuel 15:16 (UKJV) Then Samuel said unto Saul, Stay, and I will tell you what the LORD has said to me this night. And he said unto him, Say on.

14ਪਰ ਸਮੂਏਲ ਨੇ ਕਿਹਾ, “ਫੇਰ ਮੇਰੇ ਕੰਨਾਂ ਵਿੱਚ ਭੇਡਾਂ ਦੀ ਮੈਂ-ਮੈਂ ਕਿਉਂ ਸੁਣਾਈ ਦਿੰਦੀ ਹੈ? ਅਤੇ ਪਸ਼ੂਆਂ ਦਾ ਅੜਿੰਗਣਾਂ ਕੀ ਹੈ ਜੋ ਮੈਂ ਸੁਣਦਾ ਹਾਂ?”

15ਸ਼ਾਊਲ ਨੇ ਉੱਤਰ ਦਿੱਤਾ, “ਸਿਪਾਹੀ ਉਹਨਾਂ ਨੂੰ ਅਮਾਲੇਕੀਆਂ ਤੋਂ ਲਿਆਏ ਸਨ। ਉਹਨਾਂ ਨੇ ਸਭ ਤੋਂ ਵਧੀਆ ਭੇਡਾਂ ਅਤੇ ਪਸ਼ੂਆਂ ਨੂੰ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਉਣ ਲਈ ਰੱਖ ਲਿਆ ਹੈ, ਪਰ ਅਸੀਂ ਬਾਕੀ ਸਭ ਕੁਝ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”

16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਬਹੁਤ ਹੋ ਗਿਆ, ਆਓ ਮੈਂ ਤੈਨੂੰ ਦੱਸਾਂ ਕਿ ਪਿਛਲੀ ਰਾਤ ਯਾਹਵੇਹ ਨੇ ਮੈਨੂੰ ਕੀ ਕਿਹਾ।” ਸ਼ਾਊਲ ਨੇ ਜਵਾਬ ਦਿੱਤਾ, “ਮੈਨੂੰ ਦੱਸੋ।”

17ਸਮੂਏਲ ਨੇ ਆਖਿਆ, “ਭਾਵੇਂ ਤੂੰ ਆਪਣੀ ਨਿਗਾਹ ਵਿੱਚ ਛੋਟਾ ਸੀ, ਕੀ ਤੂੰ ਇਸਰਾਏਲ ਦੇ ਗੋਤਾਂ ਦਾ ਮੁਖੀ ਨਹੀਂ ਬਣਿਆ? ਯਾਹਵੇਹ ਨੇ ਤੈਨੂੰ ਇਸਰਾਏਲ ਦਾ ਰਾਜਾ ਬਣਨ ਲਈ ਅਭਿਸ਼ੇਕ ਕੀਤਾ।

18ਅਤੇ ਉਸ ਨੇ ਤੁਹਾਨੂੰ ਇਹ ਕਹਿ ਕੇ ਇੱਕ ਮਿਸ਼ਨ ਉੱਤੇ ਭੇਜਿਆ, ‘ਕਿ ਜਾਹ ਅਤੇ ਉਹਨਾਂ ਦੁਸ਼ਟ ਲੋਕਾਂ ਅਰਥਾਤ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰ; ਉਹਨਾਂ ਦੇ ਵਿਰੁੱਧ ਉਦੋਂ ਤੱਕ ਯੁੱਧ ਕਰੋ ਜਦੋਂ ਤੱਕ ਤੁਸੀਂ ਉਹਨਾਂ ਦਾ ਸਫਾਇਆ ਨਹੀਂ ਕਰ ਦਿੰਦੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.