1 ਸ਼ਮੂਏਲ 15

ਸਮੂਏਲ ਨੇ ਉਸ ਨੂੰ ਕਿਹਾ, “ਯਾਹਵੇਹ ਨੇ ਅੱਜ ਇਸਰਾਏਲ ਦਾ ਰਾਜ ਤੇਰੇ ਕੋਲੋਂ ਖੋਹ ਲਿਆ ਹੈ ਅਤੇ ਉਹ ਤੇਰੇ ਗੁਆਂਢੀਆਂ ਵਿੱਚੋਂ ਇੱਕ ਨੂੰ ਦੇ ਦਿੱਤਾ ਹੈ, ਜੋ ਤੇਰੇ ਨਾਲੋਂ ਚੰਗਾ ਹੈ।

1 Samuel 15:28 (UKJV) And Samuel said unto him, The LORD has rent the kingdom of Israel from you this day, and has given it to a neighbour of yours, that is better than you.

26ਪਰ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਨੇ ਤੈਨੂੰ ਇਸਰਾਏਲ ਦੇ ਰਾਜੇ ਹੋਣ ਤੋਂ ਰੱਦ ਕਰ ਦਿੱਤਾ ਹੈ!”

27ਜਦੋਂ ਸਮੂਏਲ ਉੱਥੋਂ ਜਾਣ ਨੂੰ ਮੁੜਿਆ ਤਾਂ ਸ਼ਾਊਲ ਨੇ ਉਸਦੇ ਚੋਲੇ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ।

28ਸਮੂਏਲ ਨੇ ਉਸ ਨੂੰ ਕਿਹਾ, “ਯਾਹਵੇਹ ਨੇ ਅੱਜ ਇਸਰਾਏਲ ਦਾ ਰਾਜ ਤੇਰੇ ਕੋਲੋਂ ਖੋਹ ਲਿਆ ਹੈ ਅਤੇ ਉਹ ਤੇਰੇ ਗੁਆਂਢੀਆਂ ਵਿੱਚੋਂ ਇੱਕ ਨੂੰ ਦੇ ਦਿੱਤਾ ਹੈ, ਜੋ ਤੇਰੇ ਨਾਲੋਂ ਚੰਗਾ ਹੈ।

29ਜਿਹੜਾ ਇਸਰਾਏਲ ਦਾ ਪਰਤਾਪ ਹੈ ਉਹ ਨਾ ਝੂਠ ਬੋਲਦਾ ਹੈ ਅਤੇ ਨਾ ਆਪਣਾ ਮਨ ਬਦਲਦਾ ਹੈ ਕਿਉਂਕਿ ਉਹ ਮਨੁੱਖ ਨਹੀਂ ਹੈ ਕਿ ਉਹ ਆਪਣਾ ਮਨ ਬਦਲ ਲਵੇ।”

30ਸ਼ਾਊਲ ਨੇ ਉੱਤਰ ਦਿੱਤਾ, “ਮੈਂ ਪਾਪ ਕੀਤਾ ਹੈ ਪਰ ਕਿਰਪਾ ਕਰਕੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਸਾਹਮਣੇ ਮੇਰਾ ਆਦਰ ਕਰ। ਮੇਰੇ ਨਾਲ ਵਾਪਿਸ ਆ, ਤਾਂ ਜੋ ਮੈਂ ਯਾਹਵੇਹ ਤੇਰੇ ਪਰਮੇਸ਼ਵਰ ਦੀ ਉਪਾਸਨਾ ਕਰਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.