1 ਸ਼ਮੂਏਲ 15

ਜਦੋਂ ਸਮੂਏਲ ਉੱਥੋਂ ਜਾਣ ਨੂੰ ਮੁੜਿਆ ਤਾਂ ਸ਼ਾਊਲ ਨੇ ਉਸਦੇ ਚੋਲੇ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ।

1 Samuel 15:27 (UKJV) And as Samuel turned about to go away, he laid hold upon the skirt of his mantle, and it rent.

25ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਪਾਪ ਨੂੰ ਮਾਫ਼ ਕਰੋ ਅਤੇ ਮੇਰੇ ਨਾਲ ਵਾਪਸ ਆਓ, ਤਾਂ ਜੋ ਮੈਂ ਯਾਹਵੇਹ ਦੀ ਉਪਾਸਨਾ ਕਰਾਂ।”

26ਪਰ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਨੇ ਤੈਨੂੰ ਇਸਰਾਏਲ ਦੇ ਰਾਜੇ ਹੋਣ ਤੋਂ ਰੱਦ ਕਰ ਦਿੱਤਾ ਹੈ!”

27ਜਦੋਂ ਸਮੂਏਲ ਉੱਥੋਂ ਜਾਣ ਨੂੰ ਮੁੜਿਆ ਤਾਂ ਸ਼ਾਊਲ ਨੇ ਉਸਦੇ ਚੋਲੇ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ।

28ਸਮੂਏਲ ਨੇ ਉਸ ਨੂੰ ਕਿਹਾ, “ਯਾਹਵੇਹ ਨੇ ਅੱਜ ਇਸਰਾਏਲ ਦਾ ਰਾਜ ਤੇਰੇ ਕੋਲੋਂ ਖੋਹ ਲਿਆ ਹੈ ਅਤੇ ਉਹ ਤੇਰੇ ਗੁਆਂਢੀਆਂ ਵਿੱਚੋਂ ਇੱਕ ਨੂੰ ਦੇ ਦਿੱਤਾ ਹੈ, ਜੋ ਤੇਰੇ ਨਾਲੋਂ ਚੰਗਾ ਹੈ।

29ਜਿਹੜਾ ਇਸਰਾਏਲ ਦਾ ਪਰਤਾਪ ਹੈ ਉਹ ਨਾ ਝੂਠ ਬੋਲਦਾ ਹੈ ਅਤੇ ਨਾ ਆਪਣਾ ਮਨ ਬਦਲਦਾ ਹੈ ਕਿਉਂਕਿ ਉਹ ਮਨੁੱਖ ਨਹੀਂ ਹੈ ਕਿ ਉਹ ਆਪਣਾ ਮਨ ਬਦਲ ਲਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.