7ਤਦ ਸ਼ਾਊਲ ਨੇ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਸ਼ੂਰ ਤੱਕ ਅਮਾਲੇਕੀਆਂ ਉੱਤੇ ਹਮਲਾ ਕੀਤਾ।
8ਉਸ ਨੇ ਅਮਾਲੇਕੀਆਂ ਦੇ ਰਾਜੇ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਉਸ ਦੀ ਸਾਰੀ ਪਰਜਾ ਨੂੰ ਤਲਵਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ।
9ਪਰ ਸ਼ਾਊਲ ਅਤੇ ਫ਼ੌਜ ਨੇ ਅਗਾਗ ਨੂੰ ਅਤੇ ਸਭ ਤੋਂ ਵਧੀਆ ਭੇਡਾਂ ਅਤੇ ਡੰਗਰ ਅਰਥਾਤ ਮੋਟੇ ਵੱਛਿਆਂ ਅਤੇ ਲੇਲਿਆਂ ਨੂੰ ਬਚਾਇਆ ਜੋ ਸਭ ਕੁਝ ਚੰਗਾ ਸੀ। ਇਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਤਿਆਰ ਨਹੀਂ ਸਨ, ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ, ਉਹਨਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ।
10ਤਦ ਯਾਹਵੇਹ ਦਾ ਬਚਨ ਸਮੂਏਲ ਨੂੰ ਆਇਆ,
11“ਮੈਨੂੰ ਪਛਤਾਵਾ ਹੈ ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਹੈ ਕਿਉਂ ਜੋ ਉਹ ਮੇਰੇ ਤੋਂ ਹਟ ਗਿਆ ਹੈ ਅਤੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ।” ਸਮੂਏਲ ਗੁੱਸੇ ਹੋਇਆ, ਅਤੇ ਸਾਰੀ ਰਾਤ ਯਾਹਵੇਹ ਅੱਗੇ ਤਰਲੇ ਕਰਦਾ ਰਿਹਾ।