1 ਸ਼ਮੂਏਲ 15

“ਮੈਨੂੰ ਪਛਤਾਵਾ ਹੈ ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਹੈ ਕਿਉਂ ਜੋ ਉਹ ਮੇਰੇ ਤੋਂ ਹਟ ਗਿਆ ਹੈ ਅਤੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ।” ਸਮੂਏਲ ਗੁੱਸੇ ਹੋਇਆ, ਅਤੇ ਸਾਰੀ ਰਾਤ ਯਾਹਵੇਹ ਅੱਗੇ ਤਰਲੇ ਕਰਦਾ ਰਿਹਾ।

1 Samuel 15:11 (UKJV) It repents me that I have set up Saul to be king: for he is turned back from following me, and has not performed my commandments. And it grieved Samuel; and he cried unto the LORD all night.

9ਪਰ ਸ਼ਾਊਲ ਅਤੇ ਫ਼ੌਜ ਨੇ ਅਗਾਗ ਨੂੰ ਅਤੇ ਸਭ ਤੋਂ ਵਧੀਆ ਭੇਡਾਂ ਅਤੇ ਡੰਗਰ ਅਰਥਾਤ ਮੋਟੇ ਵੱਛਿਆਂ ਅਤੇ ਲੇਲਿਆਂ ਨੂੰ ਬਚਾਇਆ ਜੋ ਸਭ ਕੁਝ ਚੰਗਾ ਸੀ। ਇਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਤਿਆਰ ਨਹੀਂ ਸਨ, ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ, ਉਹਨਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ।

10ਤਦ ਯਾਹਵੇਹ ਦਾ ਬਚਨ ਸਮੂਏਲ ਨੂੰ ਆਇਆ,

11“ਮੈਨੂੰ ਪਛਤਾਵਾ ਹੈ ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਹੈ ਕਿਉਂ ਜੋ ਉਹ ਮੇਰੇ ਤੋਂ ਹਟ ਗਿਆ ਹੈ ਅਤੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ।” ਸਮੂਏਲ ਗੁੱਸੇ ਹੋਇਆ, ਅਤੇ ਸਾਰੀ ਰਾਤ ਯਾਹਵੇਹ ਅੱਗੇ ਤਰਲੇ ਕਰਦਾ ਰਿਹਾ।

12ਤੜਕੇ ਸਮੂਏਲ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਗਿਆ ਪਰ ਉਸਨੂੰ ਦੱਸਿਆ ਗਿਆ, “ਸ਼ਾਊਲ ਕਰਮਲ ਨੂੰ ਚਲਾ ਗਿਆ ਹੈ ਅਤੇ ਵੇਖੋ ਆਪਣੇ ਲਈ ਉਸਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ ਹੈ।”

13ਜਦੋਂ ਸਮੂਏਲ ਉਸ ਕੋਲ ਪਹੁੰਚਿਆ ਤਾਂ ਸ਼ਾਊਲ ਨੇ ਆਖਿਆ, “ਯਾਹਵੇਹ ਤੈਨੂੰ ਅਸੀਸ ਦੇਵੇ! ਮੈਂ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.