1 ਸ਼ਮੂਏਲ 16

ਯਾਹਵੇਹ ਨੇ ਸਮੂਏਲ ਨੂੰ ਕਿਹਾ, “ਤੂੰ ਕਦੋਂ ਤੱਕ ਸ਼ਾਊਲ ਲਈ ਸੋਗ ਕਰਦਾ ਰਹੇਂਗਾ, ਕਿਉਂਕਿ ਮੈਂ ਉਸਨੂੰ ਇਸਰਾਏਲ ਦਾ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ? ਆਪਣੇ ਸਿੰਗ ਨੂੰ ਤੇਲ ਨਾਲ ਭਰ ਅਤੇ ਆਪਣੇ ਰਾਹ ਤੇ ਚੱਲ। ਮੈਂ ਤੈਨੂੰ ਬੈਤਲਹਮ ਦੇ ਯੱਸੀ ਕੋਲ ਭੇਜ ਰਿਹਾ ਹਾਂ ਅਤੇ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਰਾਜਾ ਬਣਨ ਲਈ ਚੁਣਿਆ ਹੈ।”

1 Samuel 16:1 (UKJV) And the LORD said unto Samuel, How long will you mourn for Saul, seeing I have rejected him from reigning over Israel? fill yours horn with oil, and go, I will send you to Jesse the Bethlehemite: for I have provided me a king among his sons.

1ਯਾਹਵੇਹ ਨੇ ਸਮੂਏਲ ਨੂੰ ਕਿਹਾ, “ਤੂੰ ਕਦੋਂ ਤੱਕ ਸ਼ਾਊਲ ਲਈ ਸੋਗ ਕਰਦਾ ਰਹੇਂਗਾ, ਕਿਉਂਕਿ ਮੈਂ ਉਸਨੂੰ ਇਸਰਾਏਲ ਦਾ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ? ਆਪਣੇ ਸਿੰਗ ਨੂੰ ਤੇਲ ਨਾਲ ਭਰ ਅਤੇ ਆਪਣੇ ਰਾਹ ਤੇ ਚੱਲ। ਮੈਂ ਤੈਨੂੰ ਬੈਤਲਹਮ ਦੇ ਯੱਸੀ ਕੋਲ ਭੇਜ ਰਿਹਾ ਹਾਂ ਅਤੇ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਰਾਜਾ ਬਣਨ ਲਈ ਚੁਣਿਆ ਹੈ।”

2ਪਰ ਸਮੂਏਲ ਨੇ ਆਖਿਆ, “ਮੈਂ ਕਿਵੇਂ ਜਾ ਸਕਦਾ ਹਾਂ? ਜੇਕਰ ਸ਼ਾਊਲ ਨੇ ਇਸ ਬਾਰੇ ਸੁਣਿਆ, ਤਾਂ ਉਹ ਮੈਨੂੰ ਮਾਰ ਦੇਵੇਗਾ।” ਯਾਹਵੇਹ ਨੇ ਕਿਹਾ, “ਆਪਣੇ ਨਾਲ ਇੱਕ ਵੱਛੀ ਲੈ ਕੇ ਜਾ ਅਤੇ ਆਖ, ‘ਮੈਂ ਯਾਹਵੇਹ ਨੂੰ ਬਲੀ ਚੜ੍ਹਾਉਣ ਲਈ ਆਇਆ ਹਾਂ।’

3ਜਦ ਤੂੰ ਬਲੀ ਚੜ੍ਹਾਵੇ ਤਾਂ ਯੱਸੀ ਨੂੰ ਸੱਦਾ ਦੇ ਫਿਰ ਜੋ ਤੂੰ ਕਰਨਾ ਹੈ ਮੈਂ ਤੈਨੂੰ ਦੱਸਾਂਗਾ। ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.