23ਜਦੋਂ ਉਹ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਲ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਵੀਦ ਨੇ ਸੁਣੀਆਂ।
24ਜਦੋਂ ਵੀ ਇਸਰਾਏਲੀਆਂ ਨੇ ਉਸ ਮਨੁੱਖ ਨੂੰ ਵੇਖਿਆ ਤਾਂ ਉਹ ਸਾਰੇ ਡਰਦੇ ਹੋਏ ਉਸ ਕੋਲੋਂ ਭੱਜ ਗਏ।
25ਹੁਣ ਇਸਰਾਏਲੀ ਆਖ ਰਹੇ ਸਨ, “ਕੀ ਤੁਸੀਂ ਵੇਖਦੇ ਹੋ ਕਿ ਇਹ ਮਨੁੱਖ ਕਿਵੇਂ ਨਿੱਕਲਦਾ ਹੈ? ਉਹ ਇਸਰਾਏਲੀਆਂ ਦਾ ਵਿਰੋਧ ਕਰਨ ਲਈ ਬਾਹਰ ਆਉਂਦਾ ਹੈ। ਰਾਜਾ ਉਸ ਆਦਮੀ ਨੂੰ ਬਹੁਤ ਦੌਲਤ ਦੇਵੇਗਾ ਜੋ ਉਸਨੂੰ ਮਾਰੇਗਾ ਅਤੇ ਆਪਣੀ ਧੀ ਉਸ ਨਾਲ ਵਿਆਹ ਦੇਵੇਗਾ ਅਤੇ ਉਸਦੇ ਪਰਿਵਾਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ।”
26ਦਾਵੀਦ ਨੇ ਆਪਣੇ ਨੇੜੇ ਖੜ੍ਹੇ ਮਨੁੱਖਾਂ ਨੂੰ ਪੁੱਛਿਆ, “ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਸ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਸਰਮਿੰਦਾ ਕਰੇ?”
27ਉਹਨਾਂ ਨੇ ਉਸ ਨੂੰ ਉਹ ਗੱਲਾਂ ਦੁਹਰਾਈਆਂ ਜੋ ਉਹ ਆਖਦੇ ਸਨ ਅਤੇ ਉਸ ਨੂੰ ਕਿਹਾ, “ਉਸ ਮਨੁੱਖ ਲਈ ਜੋ ਉਹ ਨੂੰ ਮਾਰਦਾ ਹੈ ਇਹ ਕੁਝ ਮਿਲੇਗਾ।”