1 ਸ਼ਮੂਏਲ 17

ਗੋਲਿਅਥ ਨੇ ਖੜ੍ਹਾ ਹੋ ਕੇ ਇਸਰਾਏਲੀਆਂ ਨੂੰ ਉੱਚੀ-ਉੱਚੀ ਪੁਕਾਰ ਕੇ ਕਿਹਾ, “ਤੁਸੀਂ ਲੜਾਈ ਲਈ ਕਿਉਂ ਕਤਾਰ ਬੰਨ੍ਹੀ ਹੈ? ਕੀ ਮੈਂ ਫ਼ਲਿਸਤੀ ਨਹੀਂ ਹਾਂ ਅਤੇ ਕੀ ਤੁਸੀਂ ਸ਼ਾਊਲ ਦੇ ਸੇਵਕ ਨਹੀਂ ਹੋ? ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਨੂੰ ਚੁਣੋ ਅਤੇ ਉਸਨੂੰ ਮੇਰੇ ਕੋਲ ਆਉਣ ਲਈ ਕਹੋ।

1 Samuel 17:8 (UKJV) And he stood and cried unto the armies of Israel, and said unto them, Why are all of you come out to set your battle in array? am not I a Philistine, and all of you servants to Saul? choose you a man for you, and let him come down to me.

6ਉਸ ਨੇ ਲੱਤਾਂ ਉੱਤੇ ਪਿੱਤਲ ਦੇ ਕਵਚ ਪਹਿਨੇ ਹੋਏ ਸਨ ਅਤੇ ਦੋਹਾਂ ਮੋਢਿਆਂ ਵਿਚਕਾਰ ਪਿੱਤਲ ਦੀ ਬਰਛੀ ਸੀ।

7ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੇ ਡੰਡੇ ਵਰਗਾ ਸੀ ਅਤੇ ਉਹ ਦਾ ਲੋਹੇ ਦਾ ਸੇਰ ਛੇ ਸੌ ਸ਼ੈਕੇਲ ਸੀ ਅਤੇ ਉਹ ਦੀ ਢਾਲ਼ ਚੁੱਕਣ ਵਾਲਾ ਉਹ ਦੇ ਅੱਗੇ-ਅੱਗੇ ਤੁਰਦਾ ਸੀ।

8ਗੋਲਿਅਥ ਨੇ ਖੜ੍ਹਾ ਹੋ ਕੇ ਇਸਰਾਏਲੀਆਂ ਨੂੰ ਉੱਚੀ-ਉੱਚੀ ਪੁਕਾਰ ਕੇ ਕਿਹਾ, “ਤੁਸੀਂ ਲੜਾਈ ਲਈ ਕਿਉਂ ਕਤਾਰ ਬੰਨ੍ਹੀ ਹੈ? ਕੀ ਮੈਂ ਫ਼ਲਿਸਤੀ ਨਹੀਂ ਹਾਂ ਅਤੇ ਕੀ ਤੁਸੀਂ ਸ਼ਾਊਲ ਦੇ ਸੇਵਕ ਨਹੀਂ ਹੋ? ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਨੂੰ ਚੁਣੋ ਅਤੇ ਉਸਨੂੰ ਮੇਰੇ ਕੋਲ ਆਉਣ ਲਈ ਕਹੋ।

9ਜੇਕਰ ਉਹ ਲੜਨ ਯੋਗ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਜਿੱਤ ਕੇ ਮਾਰ ਦਿਆਂ, ਤਾਂ ਤੁਸੀਂ ਸਾਡੀ ਪਰਜਾ ਬਣ ਜਾਓਗੇ ਅਤੇ ਸਾਡੀ ਗੁਲਾਮੀ ਕਰੋਗੇ।”

10ਤਦ ਫ਼ਲਿਸਤੀ ਨੇ ਆਖਿਆ, “ਅੱਜ ਦੇ ਦਿਨ ਮੈਂ ਇਸਰਾਏਲ ਦੀਆਂ ਫ਼ੌਜਾਂ ਨੂੰ ਲਲਕਾਰਦਾ ਹਾਂ! ਮੇਰੇ ਲਈ ਕਿਸੇ ਮਨੁੱਖ ਨੂੰ ਠਹਿਰਾਓ ਜੋ ਮੇਰੇ ਨਾਲ ਯੁੱਧ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.