1 ਸ਼ਮੂਏਲ 17

ਜੇਕਰ ਉਹ ਲੜਨ ਯੋਗ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਜਿੱਤ ਕੇ ਮਾਰ ਦਿਆਂ, ਤਾਂ ਤੁਸੀਂ ਸਾਡੀ ਪਰਜਾ ਬਣ ਜਾਓਗੇ ਅਤੇ ਸਾਡੀ ਗੁਲਾਮੀ ਕਰੋਗੇ।”

1 Samuel 17:9 (UKJV) If he be able to fight with me, and to kill me, then will we be your servants: but if I prevail against him, and kill him, then shall all of you be our servants, and serve us.

7ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੇ ਡੰਡੇ ਵਰਗਾ ਸੀ ਅਤੇ ਉਹ ਦਾ ਲੋਹੇ ਦਾ ਸੇਰ ਛੇ ਸੌ ਸ਼ੈਕੇਲ ਸੀ ਅਤੇ ਉਹ ਦੀ ਢਾਲ਼ ਚੁੱਕਣ ਵਾਲਾ ਉਹ ਦੇ ਅੱਗੇ-ਅੱਗੇ ਤੁਰਦਾ ਸੀ।

8ਗੋਲਿਅਥ ਨੇ ਖੜ੍ਹਾ ਹੋ ਕੇ ਇਸਰਾਏਲੀਆਂ ਨੂੰ ਉੱਚੀ-ਉੱਚੀ ਪੁਕਾਰ ਕੇ ਕਿਹਾ, “ਤੁਸੀਂ ਲੜਾਈ ਲਈ ਕਿਉਂ ਕਤਾਰ ਬੰਨ੍ਹੀ ਹੈ? ਕੀ ਮੈਂ ਫ਼ਲਿਸਤੀ ਨਹੀਂ ਹਾਂ ਅਤੇ ਕੀ ਤੁਸੀਂ ਸ਼ਾਊਲ ਦੇ ਸੇਵਕ ਨਹੀਂ ਹੋ? ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਨੂੰ ਚੁਣੋ ਅਤੇ ਉਸਨੂੰ ਮੇਰੇ ਕੋਲ ਆਉਣ ਲਈ ਕਹੋ।

9ਜੇਕਰ ਉਹ ਲੜਨ ਯੋਗ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਜਿੱਤ ਕੇ ਮਾਰ ਦਿਆਂ, ਤਾਂ ਤੁਸੀਂ ਸਾਡੀ ਪਰਜਾ ਬਣ ਜਾਓਗੇ ਅਤੇ ਸਾਡੀ ਗੁਲਾਮੀ ਕਰੋਗੇ।”

10ਤਦ ਫ਼ਲਿਸਤੀ ਨੇ ਆਖਿਆ, “ਅੱਜ ਦੇ ਦਿਨ ਮੈਂ ਇਸਰਾਏਲ ਦੀਆਂ ਫ਼ੌਜਾਂ ਨੂੰ ਲਲਕਾਰਦਾ ਹਾਂ! ਮੇਰੇ ਲਈ ਕਿਸੇ ਮਨੁੱਖ ਨੂੰ ਠਹਿਰਾਓ ਜੋ ਮੇਰੇ ਨਾਲ ਯੁੱਧ ਕਰੇ।”

11ਫ਼ਲਿਸਤੀ ਦੀਆਂ ਗੱਲਾਂ ਸੁਣ ਕੇ ਸ਼ਾਊਲ ਅਤੇ ਸਾਰੇ ਇਸਰਾਏਲੀ ਘਬਰਾ ਗਏ ਅਤੇ ਡਰ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.