1 ਸ਼ਮੂਏਲ 17

ਫ਼ਲਿਸਤੀ ਦੀਆਂ ਗੱਲਾਂ ਸੁਣ ਕੇ ਸ਼ਾਊਲ ਅਤੇ ਸਾਰੇ ਇਸਰਾਏਲੀ ਘਬਰਾ ਗਏ ਅਤੇ ਡਰ ਗਏ।

1 Samuel 17:11 (UKJV) When Saul and all Israel heard those words of the Philistine, they were dismayed, and greatly afraid.

9ਜੇਕਰ ਉਹ ਲੜਨ ਯੋਗ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਜਿੱਤ ਕੇ ਮਾਰ ਦਿਆਂ, ਤਾਂ ਤੁਸੀਂ ਸਾਡੀ ਪਰਜਾ ਬਣ ਜਾਓਗੇ ਅਤੇ ਸਾਡੀ ਗੁਲਾਮੀ ਕਰੋਗੇ।”

10ਤਦ ਫ਼ਲਿਸਤੀ ਨੇ ਆਖਿਆ, “ਅੱਜ ਦੇ ਦਿਨ ਮੈਂ ਇਸਰਾਏਲ ਦੀਆਂ ਫ਼ੌਜਾਂ ਨੂੰ ਲਲਕਾਰਦਾ ਹਾਂ! ਮੇਰੇ ਲਈ ਕਿਸੇ ਮਨੁੱਖ ਨੂੰ ਠਹਿਰਾਓ ਜੋ ਮੇਰੇ ਨਾਲ ਯੁੱਧ ਕਰੇ।”

11ਫ਼ਲਿਸਤੀ ਦੀਆਂ ਗੱਲਾਂ ਸੁਣ ਕੇ ਸ਼ਾਊਲ ਅਤੇ ਸਾਰੇ ਇਸਰਾਏਲੀ ਘਬਰਾ ਗਏ ਅਤੇ ਡਰ ਗਏ।

12ਹੁਣ ਦਾਵੀਦ ਯੱਸੀ ਨਾਮ ਦੇ ਇੱਕ ਅਫਰਾਥੀ ਦਾ ਪੁੱਤਰ ਸੀ ਜੋ ਯਹੂਦਾਹ ਦੇ ਬੈਤਲਹਮ ਤੋਂ ਸੀ। ਯੱਸੀ ਦੇ ਅੱਠ ਪੁੱਤਰ ਸਨ ਅਤੇ ਸ਼ਾਊਲ ਦੇ ਸਮੇਂ ਵਿੱਚ ਉਹ ਬਹੁਤ ਬੁੱਢਾ ਹੋ ਗਿਆ ਸੀ।

13ਯੱਸੀ ਦੇ ਤਿੰਨ ਸਭ ਤੋਂ ਵੱਡੇ ਪੁੱਤਰ ਸ਼ਾਊਲ ਦੇ ਪਿੱਛੇ ਯੁੱਧ ਵਿੱਚ ਆਏ ਸਨ: ਜੇਠਾ ਪੁੱਤਰ ਅਲੀਆਬ ਸੀ। ਦੂਸਰੇ ਦਾ ਨਾਮ ਅਬੀਨਾਦਾਬ; ਅਤੇ ਤੀਸਰੇ ਦਾ ਸ਼ੰਮਾਹ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.