11ਫ਼ਲਿਸਤੀ ਦੀਆਂ ਗੱਲਾਂ ਸੁਣ ਕੇ ਸ਼ਾਊਲ ਅਤੇ ਸਾਰੇ ਇਸਰਾਏਲੀ ਘਬਰਾ ਗਏ ਅਤੇ ਡਰ ਗਏ।
12ਹੁਣ ਦਾਵੀਦ ਯੱਸੀ ਨਾਮ ਦੇ ਇੱਕ ਅਫਰਾਥੀ ਦਾ ਪੁੱਤਰ ਸੀ ਜੋ ਯਹੂਦਾਹ ਦੇ ਬੈਤਲਹਮ ਤੋਂ ਸੀ। ਯੱਸੀ ਦੇ ਅੱਠ ਪੁੱਤਰ ਸਨ ਅਤੇ ਸ਼ਾਊਲ ਦੇ ਸਮੇਂ ਵਿੱਚ ਉਹ ਬਹੁਤ ਬੁੱਢਾ ਹੋ ਗਿਆ ਸੀ।
13ਯੱਸੀ ਦੇ ਤਿੰਨ ਸਭ ਤੋਂ ਵੱਡੇ ਪੁੱਤਰ ਸ਼ਾਊਲ ਦੇ ਪਿੱਛੇ ਯੁੱਧ ਵਿੱਚ ਆਏ ਸਨ: ਜੇਠਾ ਪੁੱਤਰ ਅਲੀਆਬ ਸੀ। ਦੂਸਰੇ ਦਾ ਨਾਮ ਅਬੀਨਾਦਾਬ; ਅਤੇ ਤੀਸਰੇ ਦਾ ਸ਼ੰਮਾਹ ਸੀ।
14ਦਾਵੀਦ ਸਭ ਤੋਂ ਛੋਟਾ ਸੀ। ਤਿੰਨੇ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ,
15ਪਰ ਦਾਵੀਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਗਿਆ ਸੀ।