23ਸ਼ਾਊਲ ਦੇ ਨੌਕਰਾਂ ਨੇ ਇਹ ਗੱਲਾਂ ਦਾਵੀਦ ਨੂੰ ਦੁਹਰਾਈਆਂ। ਪਰ ਦਾਵੀਦ ਨੇ ਆਖਿਆ, “ਕੀ ਤੁਸੀਂ ਰਾਜੇ ਦਾ ਜਵਾਈ ਬਣਨਾ ਛੋਟੀ ਜਿਹੀ ਗੱਲ ਸਮਝਦੇ ਹੋ? ਮੈਂ ਸਿਰਫ ਇੱਕ ਗਰੀਬ ਆਦਮੀ ਹਾਂ ਅਤੇ ਬਹੁਤ ਘੱਟ ਜਾਣਿਆ ਜਾਂਦਾ ਹਾਂ।”
24ਜਦੋਂ ਸ਼ਾਊਲ ਦੇ ਸੇਵਕਾਂ ਨੇ ਦਾਵੀਦ ਦੀਆਂ ਗੱਲਾਂ ਉਹ ਨੂੰ ਦੱਸੀਆਂ,
25ਸ਼ਾਊਲ ਨੇ ਉੱਤਰ ਦਿੱਤਾ, “ਦਾਵੀਦ ਨੂੰ ਆਖੋ, ‘ਰਾਜਾ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਇੱਕ ਸੌ ਫ਼ਲਿਸਤੀ ਖੱਲੜੀਆਂ ਤੋਂ ਇਲਾਵਾ ਲਾੜੀ ਦੀ ਹੋਰ ਕੋਈ ਕੀਮਤ ਨਹੀਂ ਚਾਹੁੰਦਾ।’ ” ਸ਼ਾਊਲ ਦੀ ਯੋਜਨਾ ਦਾਵੀਦ ਨੂੰ ਫ਼ਲਿਸਤੀਆਂ ਦੇ ਹੱਥੋਂ ਮਰਵਾ ਦੇਣ ਦੀ ਸੀ।
26ਜਦੋਂ ਸੇਵਕਾਂ ਨੇ ਦਾਵੀਦ ਨੂੰ ਇਹ ਗੱਲਾਂ ਦੱਸੀਆਂ ਤਾਂ ਦਾਵੀਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜੇ ਦਾ ਜਵਾਈ ਬਣਨ ਵਿੱਚ ਕੁਝ ਦਿਨ ਰਹਿ ਗਏ ਸਨ।
27ਜਦ ਦਾਵੀਦ ਉੱਠਿਆ ਅਤੇ ਆਪਣੇ ਬੰਦਿਆਂ ਨੂੰ ਨਾਲ ਲਿਆ ਅਤੇ ਬਾਹਰ ਜਾ ਕੇ ਦੋ ਸੌ ਫ਼ਲਿਸਤੀਆਂ ਨੂੰ ਮਾਰ ਸੁੱਟਿਆ ਅਤੇ ਉਹਨਾਂ ਦੀਆਂ ਖੱਲੜੀਆਂ ਮੋੜ ਲਿਆਇਆ। ਉਹਨਾਂ ਨੇ ਰਾਜੇ ਨੂੰ ਪੂਰੀ ਗਿਣਤੀ ਗਿਣਾਈ ਤਾਂ ਜੋ ਦਾਵੀਦ ਰਾਜੇ ਦਾ ਜਵਾਈ ਬਣ ਸਕੇ। ਤਦ ਸ਼ਾਊਲ ਨੇ ਉਸ ਨਾਲ ਆਪਣੀ ਧੀ ਮੀਕਲ ਦਾ ਵਿਆਹ ਕਰ ਦਿੱਤਾ।