1 ਸ਼ਮੂਏਲ 18

ਜਦ ਦਾਵੀਦ ਉੱਠਿਆ ਅਤੇ ਆਪਣੇ ਬੰਦਿਆਂ ਨੂੰ ਨਾਲ ਲਿਆ ਅਤੇ ਬਾਹਰ ਜਾ ਕੇ ਦੋ ਸੌ ਫ਼ਲਿਸਤੀਆਂ ਨੂੰ ਮਾਰ ਸੁੱਟਿਆ ਅਤੇ ਉਹਨਾਂ ਦੀਆਂ ਖੱਲੜੀਆਂ ਮੋੜ ਲਿਆਇਆ। ਉਹਨਾਂ ਨੇ ਰਾਜੇ ਨੂੰ ਪੂਰੀ ਗਿਣਤੀ ਗਿਣਾਈ ਤਾਂ ਜੋ ਦਾਵੀਦ ਰਾਜੇ ਦਾ ਜਵਾਈ ਬਣ ਸਕੇ। ਤਦ ਸ਼ਾਊਲ ਨੇ ਉਸ ਨਾਲ ਆਪਣੀ ਧੀ ਮੀਕਲ ਦਾ ਵਿਆਹ ਕਰ ਦਿੱਤਾ।

1 Samuel 18:27 (UKJV) Wherefore David arose and went, he and his men, and slew of the Philistines two hundred men; and David brought their foreskins, and they gave them in full tale to the king, that he might be the king's son in law. And Saul gave him Michal his daughter to wife.

25ਸ਼ਾਊਲ ਨੇ ਉੱਤਰ ਦਿੱਤਾ, “ਦਾਵੀਦ ਨੂੰ ਆਖੋ, ‘ਰਾਜਾ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਇੱਕ ਸੌ ਫ਼ਲਿਸਤੀ ਖੱਲੜੀਆਂ ਤੋਂ ਇਲਾਵਾ ਲਾੜੀ ਦੀ ਹੋਰ ਕੋਈ ਕੀਮਤ ਨਹੀਂ ਚਾਹੁੰਦਾ।’ ” ਸ਼ਾਊਲ ਦੀ ਯੋਜਨਾ ਦਾਵੀਦ ਨੂੰ ਫ਼ਲਿਸਤੀਆਂ ਦੇ ਹੱਥੋਂ ਮਰਵਾ ਦੇਣ ਦੀ ਸੀ।

26ਜਦੋਂ ਸੇਵਕਾਂ ਨੇ ਦਾਵੀਦ ਨੂੰ ਇਹ ਗੱਲਾਂ ਦੱਸੀਆਂ ਤਾਂ ਦਾਵੀਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜੇ ਦਾ ਜਵਾਈ ਬਣਨ ਵਿੱਚ ਕੁਝ ਦਿਨ ਰਹਿ ਗਏ ਸਨ।

27ਜਦ ਦਾਵੀਦ ਉੱਠਿਆ ਅਤੇ ਆਪਣੇ ਬੰਦਿਆਂ ਨੂੰ ਨਾਲ ਲਿਆ ਅਤੇ ਬਾਹਰ ਜਾ ਕੇ ਦੋ ਸੌ ਫ਼ਲਿਸਤੀਆਂ ਨੂੰ ਮਾਰ ਸੁੱਟਿਆ ਅਤੇ ਉਹਨਾਂ ਦੀਆਂ ਖੱਲੜੀਆਂ ਮੋੜ ਲਿਆਇਆ। ਉਹਨਾਂ ਨੇ ਰਾਜੇ ਨੂੰ ਪੂਰੀ ਗਿਣਤੀ ਗਿਣਾਈ ਤਾਂ ਜੋ ਦਾਵੀਦ ਰਾਜੇ ਦਾ ਜਵਾਈ ਬਣ ਸਕੇ। ਤਦ ਸ਼ਾਊਲ ਨੇ ਉਸ ਨਾਲ ਆਪਣੀ ਧੀ ਮੀਕਲ ਦਾ ਵਿਆਹ ਕਰ ਦਿੱਤਾ।

28ਜਦੋਂ ਸ਼ਾਊਲ ਨੂੰ ਪਤਾ ਲੱਗਾ ਕਿ ਯਾਹਵੇਹ ਦਾਵੀਦ ਦੇ ਨਾਲ ਹੈ ਅਤੇ ਉਸ ਦੀ ਧੀ ਮੀਕਲ ਦਾਵੀਦ ਨੂੰ ਪਿਆਰ ਕਰਦੀ ਹੈ,

29ਤਾਂ ਸ਼ਾਊਲ ਦਾਵੀਦ ਤੋਂ ਹੋਰ ਵੀ ਡਰ ਗਿਆ ਅਤੇ ਬਾਕੀ ਦੇ ਦਿਨਾਂ ਤੱਕ ਉਹ ਉਸਦਾ ਦੁਸ਼ਮਣ ਬਣਿਆ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.