1 ਸ਼ਮੂਏਲ 18

ਅਤੇ ਯੋਨਾਥਾਨ ਨੇ ਦਾਵੀਦ ਨਾਲ ਨੇਮ ਬੰਨ੍ਹਿਆ ਕਿਉਂਕਿ ਉਹ ਉਸ ਨੂੰ ਆਪਣੇ ਜਿਹਾ ਪਿਆਰ ਕਰਦਾ ਸੀ।

1 Samuel 18:3 (UKJV) Then Jonathan and David made a covenant, because he loved him as his own soul.

1ਜਦੋਂ ਦਾਵੀਦ ਸ਼ਾਊਲ ਨਾਲ ਗੱਲ ਕਰ ਚੁੱਕਾ ਸੀ, ਤਾਂ ਯੋਨਾਥਾਨ ਦਾਵੀਦ ਨਾਲ ਇੱਕ ਆਤਮਾ ਹੋ ਗਿਆ ਅਤੇ ਉਸਨੇ ਉਸਨੂੰ ਆਪਣੇ ਵਾਂਗ ਪਿਆਰ ਕੀਤਾ।

2ਉਸ ਦਿਨ ਤੋਂ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲ ਰੱਖਿਆ ਅਤੇ ਉਹ ਨੂੰ ਉਸਦੇ ਪਿਤਾ ਦੇ ਘਰ ਵਾਪਸ ਨਾ ਜਾਣ ਦਿੱਤਾ।

3ਅਤੇ ਯੋਨਾਥਾਨ ਨੇ ਦਾਵੀਦ ਨਾਲ ਨੇਮ ਬੰਨ੍ਹਿਆ ਕਿਉਂਕਿ ਉਹ ਉਸ ਨੂੰ ਆਪਣੇ ਜਿਹਾ ਪਿਆਰ ਕਰਦਾ ਸੀ।

4ਯੋਨਾਥਾਨ ਨੇ ਜਿਹੜਾ ਚੋਗਾ ਪਹਿਨਿਆ ਹੋਇਆ ਸੀ, ਆਪਣੀ ਤਲਵਾਰ, ਧਣੁੱਖ ਅਤੇ ਪੇਟੀ ਵੀ ਲਾਹ ਕੇ ਦਾਵੀਦ ਨੂੰ ਦਿੱਤੀ।

5ਸ਼ਾਊਲ ਉਸ ਨੂੰ ਜਿੱਥੇ ਵੀ ਭੇਜਦਾ ਸੀ, ਦਾਵੀਦ ਸਫ਼ਲ ਹੁੰਦਾ ਸੀ ਸ਼ਾਊਲ ਨੇ ਉਸ ਨੂੰ ਫ਼ੌਜ ਵਿੱਚ ਉੱਚਾ ਦਰਜਾ ਦਿੱਤਾ। ਇਹ ਗੱਲ ਸਾਰੀਆਂ ਫ਼ੌਜਾਂ ਅਤੇ ਸ਼ਾਊਲ ਦੇ ਅਫ਼ਸਰਾਂ ਨੂੰ ਚੰਗੀ ਲੱਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.