1 ਸ਼ਮੂਏਲ 18

ਸ਼ਾਊਲ ਉਸ ਨੂੰ ਜਿੱਥੇ ਵੀ ਭੇਜਦਾ ਸੀ, ਦਾਵੀਦ ਸਫ਼ਲ ਹੁੰਦਾ ਸੀ ਸ਼ਾਊਲ ਨੇ ਉਸ ਨੂੰ ਫ਼ੌਜ ਵਿੱਚ ਉੱਚਾ ਦਰਜਾ ਦਿੱਤਾ। ਇਹ ਗੱਲ ਸਾਰੀਆਂ ਫ਼ੌਜਾਂ ਅਤੇ ਸ਼ਾਊਲ ਦੇ ਅਫ਼ਸਰਾਂ ਨੂੰ ਚੰਗੀ ਲੱਗੀ।

1 Samuel 18:5 (UKJV) And David went out anywhere Saul sent him, and behaved himself wisely: and Saul set him over the men of war, and he was accepted in the sight of all the people, and also in the sight of Saul's servants.

3ਅਤੇ ਯੋਨਾਥਾਨ ਨੇ ਦਾਵੀਦ ਨਾਲ ਨੇਮ ਬੰਨ੍ਹਿਆ ਕਿਉਂਕਿ ਉਹ ਉਸ ਨੂੰ ਆਪਣੇ ਜਿਹਾ ਪਿਆਰ ਕਰਦਾ ਸੀ।

4ਯੋਨਾਥਾਨ ਨੇ ਜਿਹੜਾ ਚੋਗਾ ਪਹਿਨਿਆ ਹੋਇਆ ਸੀ, ਆਪਣੀ ਤਲਵਾਰ, ਧਣੁੱਖ ਅਤੇ ਪੇਟੀ ਵੀ ਲਾਹ ਕੇ ਦਾਵੀਦ ਨੂੰ ਦਿੱਤੀ।

5ਸ਼ਾਊਲ ਉਸ ਨੂੰ ਜਿੱਥੇ ਵੀ ਭੇਜਦਾ ਸੀ, ਦਾਵੀਦ ਸਫ਼ਲ ਹੁੰਦਾ ਸੀ ਸ਼ਾਊਲ ਨੇ ਉਸ ਨੂੰ ਫ਼ੌਜ ਵਿੱਚ ਉੱਚਾ ਦਰਜਾ ਦਿੱਤਾ। ਇਹ ਗੱਲ ਸਾਰੀਆਂ ਫ਼ੌਜਾਂ ਅਤੇ ਸ਼ਾਊਲ ਦੇ ਅਫ਼ਸਰਾਂ ਨੂੰ ਚੰਗੀ ਲੱਗੀ।

6ਜਦੋਂ ਦਾਵੀਦ ਦੁਆਰਾ ਫ਼ਲਿਸਤੀਆਂ ਨੂੰ ਮਾਰ ਕੇ ਆਦਮੀ ਘਰ ਨੂੰ ਪਰਤ ਰਹੇ ਸਨ, ਤਾਂ ਔਰਤਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚੋਂ ਸ਼ਾਊਲ ਰਾਜਾ ਨੂੰ ਮਿਲਣ ਲਈ ਗਾਉਂਦੀਆਂ ਅਤੇ ਨੱਚਦੀਆਂ, ਖੁਸ਼ੀ ਦੇ ਗੀਤਾਂ ਉੱਤੇ ਤਾਰਾਂ ਅਤੇ ਬਰਬਤ ਵਜਾਉਂਦੀਆਂ ਆਈਆਂ।

7ਜਦੋਂ ਉਹ ਨੱਚ ਰਹੇ ਸਨ, ਉਹਨਾਂ ਨੇ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ, ਅਤੇ ਦਾਵੀਦ ਨੇ ਲੱਖਾਂ ਨੂੰ ਮਾਰਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.