4ਯੋਨਾਥਾਨ ਨੇ ਜਿਹੜਾ ਚੋਗਾ ਪਹਿਨਿਆ ਹੋਇਆ ਸੀ, ਆਪਣੀ ਤਲਵਾਰ, ਧਣੁੱਖ ਅਤੇ ਪੇਟੀ ਵੀ ਲਾਹ ਕੇ ਦਾਵੀਦ ਨੂੰ ਦਿੱਤੀ।
5ਸ਼ਾਊਲ ਉਸ ਨੂੰ ਜਿੱਥੇ ਵੀ ਭੇਜਦਾ ਸੀ, ਦਾਵੀਦ ਸਫ਼ਲ ਹੁੰਦਾ ਸੀ ਸ਼ਾਊਲ ਨੇ ਉਸ ਨੂੰ ਫ਼ੌਜ ਵਿੱਚ ਉੱਚਾ ਦਰਜਾ ਦਿੱਤਾ। ਇਹ ਗੱਲ ਸਾਰੀਆਂ ਫ਼ੌਜਾਂ ਅਤੇ ਸ਼ਾਊਲ ਦੇ ਅਫ਼ਸਰਾਂ ਨੂੰ ਚੰਗੀ ਲੱਗੀ।
6ਜਦੋਂ ਦਾਵੀਦ ਦੁਆਰਾ ਫ਼ਲਿਸਤੀਆਂ ਨੂੰ ਮਾਰ ਕੇ ਆਦਮੀ ਘਰ ਨੂੰ ਪਰਤ ਰਹੇ ਸਨ, ਤਾਂ ਔਰਤਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚੋਂ ਸ਼ਾਊਲ ਰਾਜਾ ਨੂੰ ਮਿਲਣ ਲਈ ਗਾਉਂਦੀਆਂ ਅਤੇ ਨੱਚਦੀਆਂ, ਖੁਸ਼ੀ ਦੇ ਗੀਤਾਂ ਉੱਤੇ ਤਾਰਾਂ ਅਤੇ ਬਰਬਤ ਵਜਾਉਂਦੀਆਂ ਆਈਆਂ।
7ਜਦੋਂ ਉਹ ਨੱਚ ਰਹੇ ਸਨ, ਉਹਨਾਂ ਨੇ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ, ਅਤੇ ਦਾਵੀਦ ਨੇ ਲੱਖਾਂ ਨੂੰ ਮਾਰਿਆ।”
8ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, “ਉਹਨਾਂ ਨੇ ਮੇਰੇ ਲਈ ਹਜ਼ਾਰਾਂ ਅਤੇ ਦਾਵੀਦ ਲਈ ਲੱਖਾਂ ਠਹਿਰਾਏ! ਬਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਸ ਨੂੰ ਕੀ ਮਿਲਣਾ ਬਾਕੀ ਹੈ।”